ਲੱਖਾਂ ਦੀ ਲਾਗਤ ਨਾਲ ਖ਼ਰੀਦੀਆਂ ਵਾਟਰ ATM ਮਸ਼ੀਨਾਂ ਤੇ ਈ-ਟਾਇਲਟਾਂ ਬੰਦ ਹਾਲਤ ’ਚ ਸੜਕਾਂ ’ਤੇ ਚੱਟ ਰਹੀਆਂ ਧੂੜ

ਕੈਂਟ ਬੋਰਡ ਵੱਲੋਂ ਲੱਖਾਂ ਦੀ ਲਾਗਤ ਨਾਲ ਖ਼ਰੀਦੀਆਂ ਗਈਆਂ ਏ. ਟੀ. ਐੱਮ. ਵਾਟਰ ਮਸ਼ੀਨਾਂ ਅਤੇ ਈ-ਟਾਇਲਟ ਮਸ਼ੀਨਾਂ ਕੈਂਟ ਦੇ ਸਿਵਲ ਏਰੀਏ ’ਚ ਲਾਈਆਂ ਗਈਆਂ ਹਨ ਅਤੇ ਲਾਉਣ ਦੇ ਕੁਝ ਮਹੀਨੇ ਬਾਅਦ ਵੀ ਇਹ ਬੰਦ ਹਾਲਤ ’ਚ ਸੜਕਾਂ ’ਤੇ ਧੂੜ ਚੱਟ ਰਹੀਆਂ ਹਨ। ਏ. ਟੀ. ਐੱਮ. ਮਸ਼ੀਨ ਜਵਾਹਰ ਪਾਰਕ, ​​ਮਧੂਬਨ ਪਾਰਕ, ​​ਹਰਦਿਆਲ ਰੋਡ, ਨੇੜੇ ਸਬਜ਼ੀ ਮੰਡੀ ਤੇ ਕੈਂਟ ਬੋਰਡ ਦਫ਼ਤਰ ’ਚ ਲਾਈ ਗਈ ਹੈ, ਜੋ ਕਿ ਖਸਤਾ ਹਾਲਤ ’ਚ ਪਈ ਹੈ।

ਇਸ ਦੇ ਨਾਲ ਹੀ ਚਰਚ ਰੋਡ ’ਤੇ ਪੁਰਾਣੇ ਬਿਜਲੀ ਘਰ ਨੇੜੇ ਅਤੇ ਮੁਹੱਲਾ ਨੰ. 24 ਦੇ ਬਾਹਰ ਈ-ਟਾਇਲਟ ਨੂੰ ਲਾਇਆ ਗਿਆ ਹੈ। ਚਰਚ ਰੋਡ ’ਤੇ ਲਾਈ ਗਈ ਈ-ਟਾਇਲਟ ਮਸ਼ੀਨ ਹਰ ਸਮੇਂ ਬੰਦ ਰਹਿੰਦੀ ਹੈ, ਜਦੋਂਕਿ ਦੂਜੀ ਮਸ਼ੀਨ ਦੀ ਹਾਲਤ ਵੀ ਬੰਦ ਵਰਗੀ ਹੈ। ਜ਼ਿਕਰਯੋਗ ਹੈ ਕਿ ਉਪਰੋਕਤ ਮਸ਼ੀਨਾਂ ਸਾਬਕਾ ਸੀ. ਈ. ਓ. ਮੀਨਾਕਸ਼ੀ ਲੋਹੀਆ ਦੇ ਕਾਰਜਕਾਲ ਦੌਰਾਨ ਖਰੀਦੀਆਂ ਗਈਆਂ ਸਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਈ-ਟਾਇਲਟ ਮਸ਼ੀਨ ਖ਼ਰੀਦਣ ਲਈ ਟੈਂਡਰ ਜਾਰੀ ਕੀਤਾ ਗਿਆ ਸੀ ਅਤੇ ਉਸ ਟੈਂਡਰ ’ਚ ਸਿਰਫ਼ ਇਕ ਕੰਪਨੀ ਨੇ ਬੋਲੀ ਭਰੀ ਸੀ, ਜਿਸ ਨੂੰ ਬੋਰਡ ਦੀ ਮੀਟਿੰਗ ’ਚ ਆਸਾਨੀ ਨਾਲ ਪਾਸ ਕਰ ਲਿਆ ਗਿਆ। ਇਸ ਦੌਰਾਨ ਭਾਰੀ ਕਮੀਸ਼ਨ ਲੈਣ-ਦੇਣ ਦੇ ਸੰਦੇਸ਼ ਵੀ ਆਏ ਅਤੇ ਇਸ ਮਾਮਲੇ ਦੀ ਜਾਂਚ ਲਈ ਦਿੱਲੀ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਮੌਜੂਦਾ ਸੀ. ਈ. ਓ. ਨੇ ਆਪਣੇ ਹੀ ਅਧਿਕਾਰੀ ਦੇ ਹੱਕ ’ਚ ਜਵਾਬ ਤਿਆਰ ਕਰ ਕੇ ਸ਼ਿਕਾਇਤਕਰਤਾ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਫਾਈਲ ਬੰਦ ਕਰ ਦਿੱਤੀ ਗਈ।

Leave a Reply

Your email address will not be published. Required fields are marked *