
ਰਿਲਾਇੰਸ ਜੀਓ ਨੇ ਇਕ ਵਾਰ ਫਿਰ ਆਪਣੇ ਕਰੋੜਾਂ ਯੂਜ਼ਰਸ ਨੂੰ ਹੈਰਾਨ ਕਰਦੇ ਹੋਏ 11 ਰੁਪਏ ਦਾ ਨਵਾਂ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਸਸਤੇ ਪਲਾਨ ‘ਚ ਯੂਜ਼ਰਸ ਨੂੰ 10GB ਹਾਈ-ਸਪੀਡ ਡਾਟਾ ਮਿਲੇਗਾ, ਜਿਸ ਨੂੰ ਉਹ ਸਿਰਫ਼ 1 ਘੰਟੇ ਲਈ ਇਸਤੇਮਾਲ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਸ ਪਲਾਨ ਨੂੰ ਪਹਿਲਾਂ ਤੋਂ ਚੱਲ ਰਹੇ ਕਿਸੇ ਹੋਰ ਪਲਾਨ ਨਾਲ ਐਕਟੀਵੇਟ ਕੀਤਾ ਜਾ ਸਕਦਾ ਹੈ, ਜਿਸ ਨਾਲ ਯੂਜ਼ਰਸ ਨੂੰ ਵਾਧੂ ਡਾਟਾ ਦਾ ਫਾਇਦਾ ਮਿਲਦਾ ਹੈ।ਇਹ ਪਲਾਨ ਖਾਸ ਤੌਰ ‘ਤੇ ਉਨ੍ਹਾਂ ਉਪਭੋਗਤਾਵਾਂ ਲਈ ਹੈ ਜੋ ਭਾਰੀ ਫਾਈਲਾਂ ਡਾਊਨਲੋਡ ਕਰਦੇ ਹਨ ਜਾਂ ਸਾਫਟਵੇਅਰ ਅਪਡੇਟ ਕਰਦੇ ਹਨ। ਜੀਓ ਦਾ ਇਹ ਛੋਟਾ ਰੀਚਾਰਜ ਪਲਾਨ ਨਾ ਸਿਰਫ਼ ਜੀਓ ਲਈ ਬਲਕਿ ਏਅਰਟੈੱਲ ਅਤੇ ਬੀਐੱਸਐੱਨਐੱਲ ਵਰਗੀਆਂ ਹੋਰ ਟੈਲੀਕਾਮ ਕੰਪਨੀਆਂ ਲਈ ਵੀ ਚੁਣੌਤੀ ਬਣ ਗਿਆ ਹੈ। ਏਅਰਟੈੱਲ 11 ਰੁਪਏ ‘ਚ 10GB ਡੇਟਾ ਦੀ ਪੇਸ਼ਕਸ਼ ਕਰਕੇ Jio ਨਾਲ ਵੀ ਮੁਕਾਬਲਾ ਕਰ ਰਿਹਾ ਹੈ, ਜੋ 1 ਘੰਟੇ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਹ ਪੈਕ ਭਾਰੀ ਡਾਊਨਲੋਡਾਂ ਜਾਂ ਸਾਫਟਵੇਅਰ ਅਪਡੇਟ ਲਈ ਵੀ ਢੁਕਵਾਂ ਹੈ। ਇਸ ਦੇ ਨਾਲ ਹੀ, BSNL ਦਾ ਸਭ ਤੋਂ ਸਸਤਾ ਡਾਟਾ ਪੈਕ 16 ਰੁਪਏ ‘ਚ ਉਪਲਬਧ ਹੈ, ਜਿਸ ‘ਚ ਉਪਭੋਗਤਾਵਾਂ ਨੂੰ 2GB ਹਾਈ-ਸਪੀਡ ਡਾਟਾ ਮਿਲਦਾ ਹੈ ਅਤੇ ਇਸ ਦੀ ਵੈਧਤਾ 1 ਦਿਨ ਹੈ।