ਸਾਊਦੀ ਅਰਬ ਚ ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਲਈ ਇਕੱਠੀ ਕੀਤੀ ਗਈ 34 ਕਰੋੜ ਦੀ ਬਲੱਡ ਮਨੀ

ਕੇਰਲ ਦੇ ਇਕ ਵਿਅਕਤੀ ਅਬਦੁੱਲ ਰਹੀਮ ਨੂੰ 18 ਸਾਲ ਪਹਿਲਾਂ ਸਾਊਦੀ ਅਰਬ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦਰਅਸਲ ਸਾਊਦੀ ‘ਚ ਇਕ ਮੁੰਡੇ ਦੇ ਕਤਲ ਦੇ ਦੋਸ਼ ਵਿਚ ਉਸ ‘ਤੇ ਮੁਕੱਦਮਾ ਚਲਾਇਆ ਗਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਬਦੁੱਲ ਰਹੀਮ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਕੇਰਲ ਦੇ ਲੋਕ ਇਕਜੁੱਟ ਹੋਏ ਹਨ। ਲੋਕਾਂ ਨੇ ਚੰਦੇ ਜ਼ਰੀਏ 34 ਕਰੋੜ ਰੁਪਏ ਇਕੱਠੇ ਕੀਤੇ ਹਨ। ਉਸ ਨੂੰ ਫਾਂਸੀ ਤੋਂ ਬਚਾਉਣ ਲਈ “ਬਲੱਡ ਮਨੀ” ਇਕੱਠਾ ਕਰਨ ਲਈ ਇਕ ਵਿਸ਼ਾਲ ਕਰਾਊਂਡ ਫੰਡਿੰਗ ਮੁਹਿੰਮ ਚਲਾਈ ਗਈ। ਇਸ ਬਲੱਡ ਮਨੀ ਜ਼ਰੀਏ ਸਜ਼ਾ ਤੋਂ ਬਚਾਉਣ ਲਈ ਪੀੜਤ ਦੇ ਪਰਿਵਾਰ ਨੂੰ ਇਸ ਰਾਸ਼ੀ ਦਾ ਭੁਗਤਾਨ ਕਰਨਾ ਹੈ।ਲੀਗਲ ਐਕਸ਼ਨ ਕਮੇਟੀ ਵਲੋਂ ਇਕੱਠੀ ਕੀਤੀ ਗਈ ਇਸ ਰਾਸ਼ੀ ਨੂੰ ਵਿਦੇਸ਼ ਮੰਤਰਾਲਾ ਜ਼ਰੀਏ ਰਿਆਦ ਵਿਚ ਭਾਰਤੀ ਦੂਤਘਰ ਭੇਜਿਆ ਜਾਵੇਗਾ। ਜਿਸ ਤੋਂ ਰਹੀਮ ਦੀ ਰਿਹਾਈ ਵਿਚ ਆਸਾਨੀ ਹੋਵੇ। 18 ਸਾਲ ਤੋਂ ਜੇਲ੍ਹ ਵਿਚ ਬੰਦ ਰਹੀਮ ਦੀ ਘਰ ਵਾਪਸੀ ਲਈ NRI, ਕਈ ਪ੍ਰਭਾਵਸ਼ਾਲੀ ਲੋਕਾ, ਕਾਰੋਬਾਰੀਆਂ ਅਤੇ ਕਈ ਸਮਾਜਿਕ ਵਰਕਰਾਂ ਨੇ ਮੁਹਿੰਮ ਚਲਾਈ ਹੈ। ਐਕਸ਼ਨ ਕਮੇਟੀ ਨੇ ਹੁਣ ਇਸ ਚੰਦੇ ਨੂੰ ਬੰਦ ਕਰ ਦਿੱਤਾ ਹੈ। 
 ਓਧਰ ਸੂਬੇ ਦੇ ਲੋਕਾਂ ਦੀ ਭਾਵਨਾ ਦੀ ਤਾਰੀਫ਼ ਕਰਦਿਆਂ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਕਿ ਇਹ ਦਇਆ ਅਤੇ ਸੱਚਾਈ ਦੀ ‘ਰਿਅਲ ਕੇਰਲ ਸਟੋਰੀ’ ਹੈ। ਇਹ ਇਕ ਇਨਸਾਨ ਦੀ ਜ਼ਿੰਦਗੀ ਨੂੰ ਬਚਾਉਣ ਅਤੇ ਇਕ ਪਰਿਵਾਰ ਦੇ ਹੰਝੂ ਪੁੰਝਣ ਦਾ ਇਨਸਾਨੀ ਪਿਆਰ ਦਾ ਚੰਗਾ ਉਦਾਹਰਣ ਹੈ। 

Leave a Reply

Your email address will not be published. Required fields are marked *