
ਰਾਸ਼ਟਰੀ ਰਾਜਧਾਨੀ ਵਿਚ ਵਧਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਆਨੰਦ ਵਿਹਾਰ ਇਲਾਕੇ ਵਿਚ ਪ੍ਰਯੋਗਾਤਮਕ ਆਧਾਰ ਉੱਤੇ ਡਰੋਨ ਦੀ ਵਰਤੋਂ ਕਰ ਕੇ ਪਾਣੀ ਦਾ ਛਿੜਕਾਅ ਕੀਤਾ। ਆਨੰਦ ਵਿਹਾਰ ਸ਼ਹਿਰ ਦੇ ਸਭ ਤੋਂ ਪ੍ਰਦੂਸ਼ਿਤ ਇਲਾਕਿਆਂ ਵਿਚੋਂ ਇਕ ਹੈ।ਇਸ ਦੌਰਾਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਿਆਂ ਵਿਚ ਏ. ਕਿਊ. ਆਈ. (ਹਵਾ ਗੁਣਵੱਤਾ ਸੂਚਕ ਅੰਕ) ਸ਼ਹਿਰ ਦੇ ਔਸਤ ਪੱਧਰ ਨਾਲੋਂ ਵੱਧ ਹੈ।