
ਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੇ ਮੁਤਾਬਕ ਸੂਬੇ ‘ਚ ਵਿੱਤੀ ਸਾਲ 2023-24 ਦੌਰਾਨ ਕੁੰਡੀ ਕੁਨੈਕਸ਼ਨਾਂ ਰਾਹੀਂ ਬਿਜਲੀ ਚੋਰੀ ਦੇ ਮਾਮਲਿਆਂ ‘ਚ 112 ਫ਼ੀਸਦੀ ਵਾਧਾ ਦੇਖਿਆ ਗਿਆ ਹੈ। ਸੰਗਰੂਰ ਨਾਲ ਸਬੰਧਿਤ ਕਮਲ ਆਨੰਦ ਨੂੰ ਸੂਚਨਾ ਦੇ ਅਧਿਕਾਰ ਤਹਿਤ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਪਾਵਰਕਾਮ ਨੂੰ ਪਿਛਲੇ ਵਿੱਤੀ ਸਾਲ ਦੌਰਾਨ ਬਿਜਲੀ ਚੋਰੀ ਅਤੇ ਅਣ-ਅਧਿਕਾਰਤ ਕੁਨੈਕਸ਼ਨਾਂ ਜਾਂ ਕੁੰਡੀ ਕੁਨੈਕਸ਼ਾਂ ਕਾਰਨ 184 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਨ੍ਹਾਂ ‘ਚੋਂ ਪਾਵਰਕਾਮ ਨੇ ਉਲੰਘਣਾ ਕਰਨ ਵਾਲੇ ਲੋਕਾਂ ਤੋਂ ਜੁਰਮਾਨੇ ਦੇ ਰੂਪ ‘ਚ 164 ਕਰੋੜ ਰੁਪਏ ਵਸੂਲ ਕੀਤੇ। ਪਾਵਰਕਾਮ ਨੇ ਸੂਬੇ ਨੂੰ 5 ਜ਼ੋਨਾਂ ‘ਚ ਵੰਡਿਆ ਹੈ ਅਤੇ 2020-21 ‘ਚ ਕੁੱਲ 7.97 ਲੱਖ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਇਸ ‘ਚ ਵੱਖ-ਵੱਖ ਕਾਰਨਾਂ ਕਰਕੇ ਹੋਏ ਬਿਜਲੀ ਦੇ ਨੁਕਸਾਨ ਕਾਰਨ 130 ਕਰੋੜ ਰੁਪਏ ਦੀ ਬਿਜਲੀ ਲੀਕ ਹੋਣ ਤਾ ਪਤਾ ਲੱਗਿਆ, ਜਦੋਂ ਕਿ ਰਿਕਵਰੀ ਦੇ ਤੌਰ ‘ਤੇ ਸਿਰਫ 83.15 ਕਰੋੜ ਰੁਪਏ ਹੀ ਵਸੂਲੇ ਜਾ ਸਕੇ।