
ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੀ ਉਚਾਈ ਅਤੇ ਇਸ ‘ਤੇ ਚੱਲਣ ਵਾਲੇ ਲਾਈਟ ਸ਼ੋਅ ਅਕਸਰ ਚਰਚਾ ‘ਚ ਰਹਿੰਦੇ ਹਨ। ਦੀਵਾਲੀ ਦੇ ਮੌਕੇ ‘ਤੇ ਬੁਰਜ ਖਲੀਫਾ ਦੀ ਲਾਈਟਿੰਗ ਵੀ ਇਸ ਵਾਰ ਵਾਇਰਲ ਹੋਈ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੁਰਜ ਖਲੀਫਾ ‘ਤੇ ਹਿੰਦੀ ‘ਚ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।UAE ਦੇ ਦੁਬਈ ਸਥਿਤ ਬੁਰਜ ਖਲੀਫਾ ਨੇ ਇਸ ਲਾਈਟ ਸ਼ੋਅ ਰਾਹੀਂ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਕਰਦੇ ਹੋਏ ਦੀਵਾਲੀ ਦੀ ਵਧਾਈ ਦਿੱਤੀ ਹੈ। ਇਸ ਨੇ ਉਥੇ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਆਪਣੀ ਧਰਤੀ ਨਾਲ ਜੁੜਿਆ ਹੋਇਆ ਮਹਿਸੂਸ ਕਰਵਾਇਆ। ਇਹ ਇੱਕ ਮਿੰਟ ਦਾ ਵੀਡੀਓ ਸਭ ਤੋਂ ਪਹਿਲਾਂ ਅੰਗਰੇਜ਼ੀ ਵਿੱਚ ‘ਅਸੀਂ ਦੀਵਾਲੀ ਮਨਾਉਂਦੇ ਹਾਂ’ ਨਾਲ ਸ਼ੁਰੂ ਹੁੰਦਾ ਹੈ ਅਤੇ ਬਾਅਦ ‘ਚ ਹਿੰਦੀ ‘ਚ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।