
ਪਿੰਡ ਦੌਲਤਪੁਰਾ ਵਿਖੇ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਦਾਣਾ ਮੰਡੀ ਵਿਚ ਆਏ ਪਨਗਰੇਨ ਦੇ ਇੰਸਪੈਕਟਰ ਸੁਰਿੰਦਰ ਵਰਮਾ ਦਾ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਲੋਕਾਂ ਵੱਲੋਂ ਘਿਰਾਓ ਕਰ ਲਿਆ ਗਿਆ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਫਸਲ ਦੀ ਬੋਲੀ ਨਹੀਂ ਲਗਾਈ ਜਾ ਰਹੀ ਅਤੇ ਬੋਲੀ ਲਾਉਣ ਵਾਲੇ ਇੰਸਪੈਕਟਰ ਵੀ ਕਈ ਕਈ ਦਿਨ ਮੰਡੀ ਵਿਚ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦੀ ਫਸਲ ਮੰਡੀ ਵਿਚ ਲਿਆਂਦਿਆਂ ਨੂੰ ਬਹੁਤ ਦਿਨ ਹੋ ਚੁੱਕੇ ਹਨ ਪਰ ਚੁਕਾਈ ਨਹੀਂ ਹੋ ਰਹੀ।