
ਆਨਲਾਈਨ ਟੈਕਸੀ ਬੁਕਿੰਗ ਸੇਵਾ ਕੰਪਨੀ ਓਲਾ ਨੇ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਆਪਣਾ ਸੰਚਾਲਨ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਭਾਰਤ ਵਿੱਚ ਆਪਣੇ ਕਾਰੋਬਾਰ ‘ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖੇਗੀ। ਓਲਾ ਦੇ ਪ੍ਰਮੋਟਰ ANI Technologies ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਨੂੰ ਭਾਰਤ ‘ਚ ਵਿਸਥਾਰ ਦੀ ਕਾਫੀ ਸੰਭਾਵਨਾ ਨਜ਼ਰ ਆ ਰਹੀ ਹੈ। ਓਲਾ ਮੋਬਿਲਿਟੀ ਦੇ ਬੁਲਾਰੇ ਨੇ ਕਿਹਾ, ‘ਸਾਡਾ ਕੰਮਕਾਜ਼ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਸੀਂ ਭਾਰਤ ਵਿੱਚ ਲਾਭਦਾਇਕ ਸਥਿਤੀ ਵਿੱਚ ਹਾਂ ਅਤੇ ਖੇਤਰ ਵਿੱਚ ਇੱਕ ਲੀਡਰ ਬਣੇ ਹੋਏ ਹਾਂ। ਨਾ ਸਿਰਫ਼ ਨਿੱਜੀ ਆਵਾਜਾਈ ਵਿੱਚ ਸਗੋਂ ਆਨਲਾਈਨ ਟੈਕਸੀ ਬੁਕਿੰਗ ਕਾਰੋਬਾਰ ਵਿੱਚ ਭਵਿੱਖ ਇਲੈਕਟ੍ਰਿਕ ਹੈ। ਨਾਲ ਹੀ, ਭਾਰਤ ਵਿੱਚ ਵਿਸਥਾਰ ਦੇ ਕਾਫ਼ੀ ਮੌਕੇ ਹਨ।’