
ਲਖਨਊ ਦੇ ਪੰਜ ਤਾਰਾ ਹੋਟਲ ਨੂੰ ਸੋਮਵਾਰ ਨੂੰ ਇੱਕ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤੋਂ ਪਹਿਲਾਂ ਐਤਵਾਰ (27 ਅਕਤੂਬਰ) ਨੂੰ ਵੀ ਸ਼ਹਿਰ ਦੇ 10 ਹੋਟਲਾਂ ਨੂੰ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਗਈ ਸੀ। ਪੁਲਸ ਸੂਤਰਾਂ ਮੁਤਾਬਕ ਹਜ਼ਰਤਗੰਜ ਇਲਾਕੇ ‘ਚ ਸਥਿਤ ਤਾਜ ਹੋਟਲ ਨੂੰ ਭੇਜੀ ਗਈ ਈਮੇਲ ‘ਚ ਸੰਭਾਵਿਤ ਬੰਬ ਧਮਾਕੇ ਦੀ ਚਿਤਾਵਨੀ ਦਿੱਤੀ ਗਈ ਹੈ।ਐਤਵਾਰ ਨੂੰ ਜਿਨ੍ਹਾਂ 10 ਹੋਟਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਉਨ੍ਹਾਂ ਵਿੱਚ Marriott, Saraca, Piccadily, Comfort Vista, Fortune, Lemon Tree, Clark Awadh, Casa, Dayal Gateway ਅਤੇ Silvette ਸ਼ਾਮਲ ਹਨ। ਬੰਬ ਨਿਰੋਧਕ ਦਸਤੇ ਵੱਲੋਂ ਇਨ੍ਹਾਂ ਹੋਟਲਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਪਰ ਸਾਰੀਆਂ ਧਮਕੀਆਂ ਬੇਬੁਨਿਆਦ ਪਾਈਆਂ ਗਈਆਂ। ਬੰਬ ਦੀ ਮਿਲੀ ਈਮੇਲ ਵਿੱਚ ਲਿਖਿਆ ਗਿਆ ਸੀ ਕਿ ਜੇਕਰ 55,000 ਡਾਲਰ (ਲਗਭਗ 4,624,288 ਰੁਪਏ) ਦੀ ਫਿਰੌਤੀ ਅਦਾ ਨਾ ਕੀਤੀ ਗਈ ਤਾਂ ਧਮਾਕਾ ਹੋ ਜਾਵੇਗਾ।