
ਬਰੇਨ ਸਟ੍ਰੋਕ ਦਾ ਅਟੈਕ ਹੋਣ ’ਤੇ ਵਿਅਕਤੀ ਨੂੰ 3 ਤੋਂ 24 ਘੰਟਿਆਂ ਦੇ ਅੰਦਰ-ਅੰਦਰ ਹਸਪਤਾਲ ਲਿਜਾਣ ਦੀ ਸਲਾਹ ’ਤੇ ਅਮਲ ਕਰਨ ਵਾਲਾ ਪਰਿਵਾਰ 66 ਸਾਲ ਦੇ ਬਜ਼ੁਰਗ ਪਰਿਵਾਰਕ ਮੈਂਬਰ ਨੂੰ ਹਾਲ ਹੀ ’ਚ ਏਮਜ਼ ਦਿੱਲੀ ਦੇ ਨਿਊਰੋਸਾਇੰਸ ਸੈਂਟਰ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਬਜ਼ੁਰਗ ਨੂੰ ਨਵੀਂ ਜ਼ਿੰਦਗੀ ਦੇਣ ’ਚ ਸਫਲਤਾ ਹਾਸਲ ਕੀਤੀ ਹੈ।