ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਇੱਕ ਚੋਰ ਗ੍ਰਿਫਤਾਰ

ਡਾਕਟਰ ਅੰਕੁਰ ਗੁੱਪਤਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਨਿਗਰਾਨੀ ਹੇਠ ਜਤਿੰਦਰ ਸਿੰਘ ਇੰਸਪੈਕਟਰ/ਮੁੱਖ ਅਫਸਰ ਥਾਣਾ ਭੋਗਪੁਰ ਦੀ ਟੀਮ ਵਲੋ ਇੱਕ ਚੋਰ ਗ੍ਰਿਫਤਾਰ ਕਰਕੇ ਮੋਟਰਸਾਈਕਲ ਪੈਸ਼ਨ ਰੰਗ ਨੀਲਾ ਕਬਜਾ ਪੁਲਿਸ ਵਿੱਚ ਲੈ ਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮੁਖਬਾਰ ਖਾਸ ਨੇ ਇਤਲਾਹ ਦਿੱਤੀ ਕਿ ਰਾਮਪ੍ਰੀਤ ਉਰਫ ਕਾਲੂ ਪੁੱਤਰ ਨਿੰਮਾ ਗੋਪ ਉਰਫ ਸਲਮਾ ਵਾਸੀ ਗੁੰਮਲਾ ਸਟੇਟ ਝਾਰਖੰਡ ਹਾਲ ਵਾਸੀ ਪਿੰਡ ਲੜੋਆ ਥਾਣਾ ਭੋਗਪੁਰ ਜਿਲਾ ਜਲੰਧਰ ਜੋ ਕਿ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਜਿਸ ਨੇ ਭੁਲੱਥ ਜਿਲਾ ਕਪੂਰਥਲਾ ਤੋਂ ਇੱਕ ਮੋਟਰਸਾਈਕਲ ਨੰਬਰ PB-57-B-4370 ਰੰਗ ਫਿਕਾ ਨੀਲਾ ਤੇ ਕਾਲਾ ਮਾਰਕਾ ਪੈਸ਼ਨ ਨੂੰ ਚੋਰੀ ਕੀਤਾ ਹੈ। ਜੋ ਪਿੰਡ ਲੜੋਆ ਤੋ ਕੱਚਾ ਰਸਤਾ ਰਾਹੀ ਭੋਗਪੁਰ ਨੂੰ ਆ ਰਿਹਾ ਹੈ। ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 27 ਮਿਤੀ 03 ਅ/ਧ 411 ਭ:ਦ ਥਾਣਾ ਭੋਗਪੁਰ ਜਿਲਾ ਜਲੰਧਰ ਦਰਜ ਕਰਕੇ ਏ.ਐਸ.ਆਈ ਕਾਬਲ ਸਿੰਘ ਵਲੋ ਸਮੇਤ ਸਾਥੀ ਕਰਮਚਾਰੀਆ ਦੇ ਨਾਕਾਬੰਦੀ ਕਰਕੇ ਰਾਮਪ੍ਰੀਤ ਉਰਫ ਕਾਲੂ ਪੁੱਤਰ ਨਿੰਮਾ ਗੋਪ ਉਰਫ ਸਲਮਾ ਵਾਸੀ ਗੁੰਮਲਾ ਸਟੇਟ ਝਾਰਖੰਡ ਹਾਲ ਵਾਸੀ ਪਿੰਡ ਲੜੋਆ ਥਾਣਾ ਭੋਗਪੁਰ ਜਿਲਾ ਜਲੰਧਰ ਨੂੰ ਅੱਜ ਮਿਤੀ 03 ਨੂੰ ਗ੍ਰਿਫਤਾਰ ਕਰਕੇ ਇਸ ਪਾਸੋ ਇੱਕ ਮੋਟਰਸਾਈਕਲ ਨੰਬਰ PB-57-B-4370 ਰੰਗ ਫਿਕਾ ਨੀਲਾ ਤੇ ਕਾਲਾ ਮਾਰਕਾ ਪੈਸ਼ਨ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋ ਪੁਛਗਿਛ ਕੀਤੀ ਜਾਵੇਗੀ ਕਿ ਇਸ ਵਲੋ ਹੋਰ ਕਿੱਥੇ-ਕਿੱਥੇ ਚੋਰੀਆ ਕੀਤੀਆ ਹਨ।

Posted in Uncategorized

Leave a Reply

Your email address will not be published. Required fields are marked *