
ਤਿਉਹਾਰੀ ਸੀਜ਼ਨ ਨਾਲ ਬਾਜ਼ਾਰਾਂ ’ਚ ਰੌਣਕ ਪਰਤ ਆਈ ਹੈ। ਨਰਾਤਿਆਂ ਦੌਰਾਨ ਖ਼ਪਤਕਾਰ ਟਿਕਾੳੂ ਵਸਤਾਂ, ਕੱਪੜੇ, ਫੈਂਸੀ ਵਸਤਾਂ ਸਮੇਤ ਹੋਰਨਾਂ ਵਸਤਾਂ ਦੀ ਚੰਗੀ ਵਿਕਰੀ ਦੇਖਣ ਨੂੰ ਮਿਲੀ। ਹੁਣ ਕਾਰੋਬਾਰੀਆਂ ਨੂੰ ਕਰਵਾਚੌਥ, ਧਨਤੇਰਸ ਤੇ ਦੀਵਾਲੀ ਤੋਂ ਕਾਫੀ ਉਮੀਦ ਹੈ। ਦੇਸ਼ ’ਚ ਕਰਵਾਚੌਥ ਦਾ ਤਿਉਹਾਰ 20 ਅਕਤੂਬਰ ਨੂੰ ਮਨਾਇਆ ਜਾਵੇਗਾ। ਧਾਰਮਿਕ ਦ੍ਰਿਸ਼ਟੀ ਤੋਂ ਵੀ ਇਸ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ। ਵਿਆਹੁਤਾ ਔਰਤਾਂ ਲਈ ਇਹ ਸਭ ਤੋਂ ਖਾਸ ਤਿਉਹਾਰਾਂ ’ਚੋਂ ਇਕ ਹੈ। ਕਰਵਾਚੌਥ ਮੌਕੇ ਦਿੱਲੀ ਤੇ ਦੇਸ਼ ਦੇ ਬਾਜ਼ਾਰਾਂ ’ਚ ਲੱਗਭਗ 22,000 ਕਰੋੜ ਦਾ ਬਿਜ਼ਨੈੱਸ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਅੰਕੜਾ 15,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਸੀ।