
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਇਕ ਬਦਲੇ ਹੋਏ ਅੰਦਾਜ਼ ‘ਚ ਨਜ਼ਰ ਆਏ। ਚੋਣ ਮੁਹਿੰਮ ਦੌਰਾਨ ਟਰੰਪ ਨੇ ਰਾਜਨੀਤੀ ਤੋਂ ਬ੍ਰੇਕ ਲਿਆ ਅਤੇ ਪੈਨਸਿਲਵੇਨੀਆ ਵਿੱਚ ਇੱਕ ਮੈਕਡੋਨਲਡਜ਼ ਸਟੋਰ ਦਾ ਦੌਰਾ ਕੀਤਾ। ਦਿਲਚਸਪ ਗੱਲ ਇਹ ਹੈ ਕਿ ਟਰੰਪ ਇੱਥੇ ਖਾਣਾ ਖਾਣ ਨਹੀਂ ਸਗੋਂ ਫਰਾਈਜ਼ ਬਣਾਉਣ ਅਤੇ ਸਰਵ ਕਰਨ ਲਈ ਗਏ ਸਨ। ਇਸ ਦੌਰਾਨ ਜਦੋਂ ਟਰੰਪ ਨੇ ਮੈਕਡੋਨਲਡਜ਼ ਦੇ ਕਾਊਂਟਰ ‘ਤੇ ਖੜ੍ਹੇ ਹੋ ਕੇ ਇਕ ਭਾਰਤੀ ਨੂੰ ਆਰਡਰ ਦਿੱਤਾ ਤਾਂ ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਟਰੰਪ ਅਤੇ ਗਾਹਕ ਵਿਚਕਾਰ ਭਾਵੁਕ ਗੱਲਬਾਤ ਨੂੰ ਇੰਟਰਨੈੱਟ ‘ਤੇ ਵੱਡੇ ਪੱਧਰ ‘ਤੇ ਦੇਖਿਆ ਜਾ ਰਿਹਾ ਹੈ।