
ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੀ ਸਭ ਤੋਂ ਮਹਿੰਗੀ ਸਬਜ਼ੀ ਕਿਹੜੀ ਹੈ? ਜੇਕਰ ਨਹੀਂ ਤਾਂ ਉਸ ਸਬਜ਼ੀ ਦਾ ਨਾਂ ਹੈ ‘ਗੁੱਛੀ’ ਮਸ਼ਰੂਮ। ਭਾਰਤ ਦੀ ਇਸ ਮਹਿੰਗੀ ਸਬਜ਼ੀ ਦੀ ਵਿਦੇਸ਼ਾਂ ‘ਚ ਬਹੁਤ ਮੰਗ ਹੈ। ਜੇਕਰ ਤੁਸੀਂ ਇਸ ਸਬਜ਼ੀ ਨੂੰ ਇਕ ਕਿਲੋ ਖਰੀਦਣਾ ਹੈ, ਤਾਂ ਤੁਹਾਨੂੰ 40 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ। ਇਹ ਭਾਰਤ ਦੀ ਇਕ ਦੁਰਲੱਭ ਸਬਜ਼ੀ ਹੈ, ਜਿਸ ਦੀ ਬਾਹਰੀ ਮੁਲਕਾਂ- ਅਮਰੀਕਾ, ਫਰਾਂਸ, ਇਟਲੀ, ਜਰਮਨੀ ਅਤੇ ਸਵਿਟਜ਼ਰਲੈਂਡ ਵਿਚ ਵੀ ਭਾਰੀ ਮੰਗ ਹੈ।