
ਕੀ ਕੈਨੇਡਾ ਵਿੱਚ ਹਾਦਸੇ ਦਾ ਕਾਰਨ ਬਣਿਆ ਭਾਰਤੀ ਡਰਾਈਵਰ ਦੇਸ਼ ਨਿਕਾਲੇ ਤੋਂ ਬਚ ਸਕਦਾ ਹੈ। ਸੰਨ 2018 ਦੇ ਵਿੱਚ ਇੱਕ ਭਾਰਤੀ ਟਰੱਕ ਡਰਾਈਵਰ ਕਾਰਨ ਕੈਨੇਡਾ ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ ਸੀ। ਜਿਸ ਵਿੱਚ ਜਸਕੀਰਤ ਸਿੰਘ ਸਿੱਧੂ ਨਾਂ ਦੇ ਡਰਾਈਵਰ ਨੇ ਆਪਣੇ ਟਰੱਕ ਨਾਲ ਬੱਸ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਜਦਕਿ 13 ਜ਼ਖ਼ਮੀ ਹੋ ਗਏ। ਇਸ ਬੱਸ ਵਿੱਚ ਜ਼ਿਆਦਾਤਰ ਇੱਕ ਹਾਕੀ ਕਲੱਬ ਦੇ ਖਿਡਾਰੀ ਸਵਾਰ ਸਨ। ਬਾਅਦ ਵਿਚ ਸਿੱਧੂ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਹੁਣ ਹਾਦਸਾਗ੍ਰਸਤ ਟਰੱਕ ਡਰਾਈਵਰ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵੱਲੋਂ ਵਾਪਰੇ ਦਰਦਨਾਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ। ਇਹ ਭਿਆਨਕ ਬੱਸ ਹਾਦਸਾ ਕੈਨੇਡਾ ਵਿੱਚ ਵਾਪਰਿਆ ਸੀ ਜਿਸ ਲਈ ਭਾਰਤੀ ਟਰੱਕ ਡਰਾਈਵਰ ਜ਼ਿੰਮੇਵਾਰ ਹੈ। ਹਮਬੋਲਟ ਬ੍ਰੋਂਕੋਸ ਬੱਸ ਹਾਦਸੇ ਦਾ ਕਾਰਨ ਬਣੇ ਟਰੱਕ ਡਰਾਈਵਰ ਨੇ ਆਪਣਾ ਸਥਾਈ ਨਿਵਾਸੀ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ ਮਈ ਵਿੱਚ ਜਸਕੀਰਤ ਸਿੰਘ ਸਿੱਧੂ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਸਨ ਅਤੇ ਉਨ੍ਹਾਂ ਦਾ ਸਥਾਈ ਨਿਵਾਸੀ ਦਰਜਾ ਰੱਦ ਕਰ ਦਿੱਤਾ ਸੀ।