
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਸਾਮ ਵਿਚ ‘ਆਇਲ ਇੰਡੀਆ ਲਿਮਟਿਡ’ ਵਲੋਂ ਚਾਰ ਕੰਪਰੈੱਸਡ ਬਾਇਓ-ਗੈਸ (CBG) ਪਲਾਂਟਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ। ਇਹ ਪ੍ਰੋਗਰਾਮ ਦੇਸ਼ ਭਰ ਵਿਚ CBG ਦੇ ਕਈ ਪਲਾਂਟਾਂ ਲਈ ਨੀਂਹ ਪੱਥਰ ਰੱਖਣ ਦੇ ਸਮਾਰੋਹ ਦਾ ਹਿੱਸਾ ਸੀ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਤੋਂ ਡਿਜੀਟਲ ਮਾਧਿਅਮ ਤੋਂ ਕੀਤੀ।