
ਬੀਤੇ ਦਿਨੀਂ ਪੰਜਾਬ ਕੈਬਨਿਟ ਵਿਚ 4 ਮੰਤਰੀਆਂ ਦੇ ਅਸਤੀਫ਼ੇ ਮਗਰੋਂ 5 ਨਵੇਂ ਚੇਹਰਿਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵੱਲੋਂ ਬੀਤੇ ਦਿਨੀਂ ਮੰਤਰੀ ਦੇ ਅਹੁਦੇ ਦੀ ਸਹੁੰ ਵੀ ਚੁੱਕ ਲਈ ਗਈ। ਨਵੇਂ ਮੰਤਰੀਆਂ ’ਚ ਹਰਦੀਪ ਸਿੰਘ ਮੁੰਡੀਆਂ (ਵਿਧਾਇਕ ਸਾਹਨੇਵਾਲ), ਬਰਿੰਦਰ ਕੁਮਾਰ ਗੋਇਲ (ਵਿਧਾਇਕ ਲਹਿਰਾ), ਤਰੁਨਪ੍ਰੀਤ ਸਿੰਘ ਸੌਂਦ (ਵਿਧਾਇਕ ਖੰਨਾ), ਡਾ. ਰਵਜੋਤ ਸਿੰਘ (ਵਿਧਾਇਕ ਸ਼ਾਮਚੁਰਾਸੀ) ਅਤੇ ਮੋਹਿੰਦਰ ਭਗਤ (ਵਿਧਾਇਕ ਜਲੰਧਰ ਪੱਛਮੀ) ਸ਼ਾਮਲ ਹਨ। ਇਨ੍ਹਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ।ਮੁਲਾਕਾਤ ਮਗਰੋਂ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, “ਅੱਜ ਆਪਣੀ ਰਿਹਾਇਸ਼ ਵਿਖੇ ਪੰਜਾਬ ਕੈਬਨਿਟ ਦੇ ਨਵੇਂ ਸਾਥੀਆਂ ਨਾਲ ਮੁਲਾਕਾਤ ਕੀਤੀ ਤੇ ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀਆਂ ਲਈ ਵਧਾਈਆਂ ਦਿੱਤੀਆਂ।