
ਅਰਵਿੰਦ ਕੇਜਰੀਵਾਲ ਇਕ ਹਫ਼ਤੇ ਦੇ ਅੰਦਰ ਸੀ. ਐੱਮ. ਹਾਊਸ ਖਾਲੀ ਕਰ ਦੇਣਗੇ। ਮੁੱਖ ਮੰਤਰੀ ਦੇ ਤੌਰ ‘ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਹਨ, ਜਿਨ੍ਹਾਂ ਨੂੰ ਉਹ ਛੱਡ ਦੇਣਗੇ। ਕਿਉਂਕਿ ਹੁਣ ਉਹ ਸਿਰਫ਼ ਇਕ ਵਿਧਾਇਕ ਰਹਿ ਜਾਣਗੇ ਅਤੇ ਦਿੱਲੀ ਵਿਚ ਕਿਸੇ ਸਾਬਕਾ ਮੁੱਖ ਮੰਤਰੀ ਨੂੰ ਸਰਕਾਰੀ ਰਿਹਾਇਸ਼ ਮੁਹੱਈਆ ਕਰਾਉਣ ਦੀ ਵਿਵਸਥਾ ਨਹੀਂ ਹੈ। ਅਜਿਹੇ ਵਿਚ ਕੇਜਰੀਵਾਲ ਨੂੰ ਆਪਣੇ ਰਹਿਣ ਲਈ ਖ਼ੁਦ ਹੀ ਇੰਤਜ਼ਾਮ ਕਰਨਾ ਹੋਵੇਗਾ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕੇਜਰੀਵਾਲ ਸਾਰੀਆਂ ਸਰਕਾਰੀ ਸਹੂਲਤਾਂ ਛੱਡ ਦੇਣਗੇ। ਸੰਜੇ ਨੇ ਇਹ ਵੀ ਕਿਹਾ ਕਿ ਜੇਕਰ ਕੇਜਰੀਵਾਲ ਮੁੱਖ ਮੰਤਰੀ ਨਹੀਂ ਬਣਨਗੇ ਤਾਂ ਭਾਜਪਾ ਪਾਰਟੀ ਫਰੀ ਬਿਜਲੀ-ਪਾਣੀ ਦੀ ਸਹੂਲਤ ਬੰਦ ਕਰ ਦੇਵੇਗੀ। ਇਸ ਦੇ ਨਾਲ ਹੀ ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਅਜੇ ਕੇਜਰੀਵਾਲ ਕਿੱਥੇ ਰਹਿਣਗੇ ਇਹ ਤੈਅ ਨਹੀਂ ਹੈ ਪਰ ਜਲਦੀ ਹੀ ਕੋਈ ਟਿਕਾਣਾ ਤੈਅ ਕੀਤਾ ਜਾਵੇਗਾ।