
ਉੱਤਰ ਪ੍ਰਦੇਸ਼ ‘ਚ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਥਾਣਾ ਸਦਰ ਬਜ਼ਾਰ ਖੇਤਰ ‘ਚ ਮੈਜਿਸਟ੍ਰੇਟ ਦੇ ਆਦੇਸ਼ ‘ਤੇ ਗੈਂਗਸਟਰ ਅਪਰਾਧੀ ਸੁਹੇਲ ਉਰਫ਼ ਬਾਰਡਰ ਅਤੇ ਉਸ ਦੇ ਭਰਾਵਾਂ ਦੀ ਰਿਹਾਇਸ਼ੀ ਜਾਇਦਾਦ ਨੂੰ ਕੁਰਕ ਕਰਨ ਦੀ ਕਾਰਵਾਈ ਕੀਤੀ ਗਈ ਹੈ। ਕੁਰਕ ਕੀਤੀ ਗਈ ਜਾਇਦਾਦ ਦੀ ਕੀਮਤ ਲਗਭਗ ਢਾਈ ਕਰੋੜ ਰੁਪਏ ਦੱਸੀ ਗਈ ਹੈ। ਖੇਤਰ ਅਧਿਕਾਰੀ ਨਗਰ ਸੌਮਿਆ ਪਾਂਡੇ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਾਹਜਹਾਂਪੁਰ ‘ਚ ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ ਅਧੀਨ ਗੈਂਗਸਟਰ ਐਕਟ ਦੀ ਧਾਰਾ 14 (1) ਦੇ ਅਧੀਨ ਸੁਹੇਲ ਉਰਫ਼ ਬਾਰਡਰ ਅਤੇ ਉਸ ਦੇ 2 ਭਰਾ ਇਮਰਾਨ ਅਤੇ ਕਾਮਰਾਨ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਐਤਵਾਰ ਨੂੰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਬਜ਼ਾਰ ਖੇਤਰ ਦੇ ਮੁਹੱਲਾ ਅਲੀਜਈ ‘ਚ ਇਕ ਰਿਹਾਇਸ਼ੀ ਮਕਾਨ ਹੈ, ਜਿਸ ‘ਚ ਇਹ ਸਾਰੇ ਲੋਕ ਪਰਿਵਾਰ ਨਾਲ ਰਹਿੰਦੇ ਸਨ।