
ਫ਼ਾਜ਼ਿਲਕਾ ’ਚ ਇਕ ਵਾਰ ਫਿਰ ਇਕ ਵਿਅਕਤੀ ਦੀ ਸਵਾ ਦੋ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਇਹ ਟਿਕਟ ਫ਼ਾਜ਼ਿਲਕਾ ’ਚ ਰੂਪ ਚੰਦ ਲਾਟਰੀ ਵਿਕਰੇਤਾ ਤੋਂ ਖਰੀਦੀ ਗਈ ਸੀ। ਵਿਕਰੇਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਵਾ ਦੋ ਲੱਖ ਰੁਪਏ ਦੀ ਲਾਟਰੀ ਦਾ ਟਿਕਟ ਉਨ੍ਹਾਂ ਦੀ ਦੁਕਾਨ ਤੋਂ ਵਿਕਿਆ ਹੈ।ਹੁਣ ਉਹ ਟਿਕਟ ਖਰੀਦਣ ਵਾਲੇ ਨੂੰ ਲੱਭ ਰਹੇ ਹਨ। ਫ਼ਾਜ਼ਿਲਕਾ ਦੇ ਮਹਿਰੀਆਂ ਬਜ਼ਾਰ ’ਚ ਸਥਿਤ ਰੂਪਚੰਦ ਲਾਟਰੀ ਵਿਕਰੇਤਾ ਏਜੰਟ ਬੋਬੀ ਨੇ ਦੱਸਿਆ ਕਿ ਇਕ ਵਿਅਕਤੀ ਉਨ੍ਹਾਂ ਤੋਂ ਟਿਕਟ ਖ਼ਰੀਦ ਕੇ ਲੈ ਗਿਆ।