
ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ‘ਚ ਖ਼ਾਸ ਮਹੱਤਵ ਰੱਖਦਾ ਹੈ। ਇਨ੍ਹੀਂ ਦਿਨੀਂ ਕੁੜੀਆਂ ਮਹਿੰਦੀ ਲਗਵਾਉਂਦੀਆਂ ਹਨ, ਪੀਂਘਾਂ ਝੂਟਦੀਆਂ ਹਨ ਅਤੇ ਨੱਚ-ਟੱਪ ਕੇ ਆਪਣੇ ਮਨ ਦੇ ਵਲਵਲੇ ਪ੍ਰਗਟਾਉਂਦੀਆਂ ਹਨ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਵਿੱਤ ਅਤੇ ਯੋਜਨਾ ਭਵਨ, ਸੈਕਟਰ-33, ਚੰਡੀਗੜ੍ਹ ਦੀਆਂ ਮਹਿਲਾ ਮੁਲਾਜ਼ਮਾਂ ਵੱਲੋਂ ਪੂਰੀ ਧੂਮ-ਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਰਮਚਾਰਣਾਂ ਨੇ ਰਵਾਇਤੀ ਅਤੇ ਗੂੜ੍ਹੇ ਰੰਗਾਂ ਦੇ ਪਹਿਰਾਵੇ ਪਾ ਕੇ ਇਸ ਸਮਾਗਮ ‘ਚ ਉਤਸ਼ਾਹ ਨਾਲ ਹਿੱਸਾ ਲਿਆ।ਇੱਕ ਪੰਜਾਬੀ ਸੱਭਿਆਚਾਰਕ ਕਾਰਨਰ ਵੀ ਸਥਾਪਿਤ ਕੀਤਾ ਗਿਆ ਸੀ, ਜਿਸ ‘ਚ ਵੰਗਾਂ, ਗਹਿਣੇ, ਸ਼ਿੰਗਾਰ ਸਮੱਗਰੀ ਅਤੇ ਮਹਿੰਦੀ ਵਰਗੀਆਂ ਸਟਾਲਾਂ ਲਗਾਈਆਂ ਗਈਆਂ, ਜਿਸ ਨਾਲ ਇਸ ਸਮਾਗਮ ਨੂੰ ਚਾਰ ਚੰਦ ਲੱਗ ਗਏ। ਸਮਾਗਮ ਦੀਆਂ ਮੁੱਖ ਝਲਕੀਆਂ ‘ਚ ਪੰਜਾਬੀ ਲੋਕ ਨਾਚ, ਲੋਕ ਗਾਇਕੀ, ਗਿੱਧਾ, ਟੱਪੇ, ਸਿੱਠਣੀਆਂ ਸ਼ਾਮਲ ਸਨ। ਬੱਚਿਆਂ ਦੇ ਮੰਨੋਰੰਜਨ ਦਾ ਖ਼ਾਸ ਧਿਆਨ ਰੱਖਦੇ ਹੋਏ ਉਨ੍ਹਾਂ ਲਈ ਡਰਾਇੰਗ ਅਤੇ ਹੋਰ ਰੰਗਾਂ ਦੀਆਂ ਗਤੀਵਿਧੀਆਂ ਉਪਲੱਬਧ ਸਨ।