NEET PG 2024 ਦੀ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ

ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (NBEMS) ਨੇ NEET PG ਦੀ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ ਹੁਣ 11 ਅਗਸਤ 2024 ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਐੱਸਓਪੀ ਤੇ ਪ੍ਰੋਟੋਕੋਲ ਦੀ ਸਮੀਖਿਆ ਦੇ ਬਾਅਦ ਨੀਟ ਪੀਜੀ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਗਿਆ ਹੈ।

ਦੀ ਸ਼ਿਫਟਾਂ ਵਿੱਚ ਆਯੋਜਿਤ ਹੋਣ ਵਾਲੀ NEET PG ਪ੍ਰੀਖਿਆ ਨਾਲ ਸਬੰਧਿਤ ਵਧੇਰੇ ਜਾਣਕਾਰੀ ਜਲਦ ਹੀ ਬੋਰਡ ਦੀ ਅਧਿਕਾਰਿਕ ਵੈਬਸਾਈਟ natboard.edu.in ‘ਤੇ ਦਿੱਤੀ ਜਾਵੇਗੀ। ਜਿਨ੍ਹਾਂ ਯੂਨੀਦਵਾਰਾਂ ਨੇ ਪੋਸਟ ਗ੍ਰੈਜੂਏਟ ਮੈਡੀਕਲ ਐਂਟਰੈੱਸ ਐਗਜ਼ਾਮ ਦੇ ਲਈ ਅਰਜ਼ੀ ਦਿੱਤੀ ਸੀ ਤੇ 23 ਜੂਨ ਨੂੰ [ਰਿਖੇਆ ਵਿੱਚ ਬੈਠਣ ਵਾਲੇ ਸਨ, ਉਹ NBE ਦੀ ਅਧਿਕਾਰਿਕ ਵੈਬਸਾਈਟ ‘ਤੇ ਜਾ ਕੇ ਨਵੀਂ ਪ੍ਰੀਖਿਆ ਤਰੀਕ ਦਾ ਨੋਟਿਸ ਚੈੱਕ ਕਰ ਸਕਦੇ ਹਨ। ਦਰਅਸਲ, NEET PGਦਾ ਆਯੋਜਨ 23 ਜੂਨ ਨੂੰ ਕੀਤਾ ਜਾਣਾ ਸੀ, ਜਿਸਨੂੰ NEET UG ਅਤੇ UGC NET ਪੇਪਰ ਲੀਕ ਵਿਵਾਦ ਦੇ ਵਿਚਾਲੇ ਇਸਨੂੰ 22 ਜੂਨ ਨੂੰ ਨਿਰਧਾਰਿਤ ਸਮੇਂ ਤੋਂ 12 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਪ੍ਰੀਖਿਆ ਦੀ ਅਖੰਡਤਾ ਦੇ ਉਲੰਘਣ ਦੀ ਕੋਸ਼ਿਸ਼ ਦਾ ਹਵਾਲਾ ਦਿੰਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *