ਭਾਜਪਾ ਦੇ ਵੋਟ ਬੈਂਕ ’ਚ ਇਸ ਵਾਰ ਕਾਫੀ ਵਾਧਾ ਹੋਣ ਦੀ ਸੰਭਾਵਨਾ

 ਭਾਵੇਂ ਐੱਨ. ਡੀ. ਟੀ. ਵੀ. ਦੇ ਪੋਲ ਆਫ ਪੋਲਸ ’ਚ ਤਾਮਿਲਨਾਡੂ ’ਚ ਭਾਜਪਾ ਨੂੰ 3 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ ਪਰ ਫਿਰ ਵੀ ਕਈ ਸਿਆਸੀ ਪੰਡਿਤ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੇ ਕਿ ਤਾਮਿਲਨਾਡੂ ’ਚ ਨਤੀਜੇ ਭਾਵੇਂ ਜੋ ਵੀ ਹੋਣ ਪਰ ਭਾਜਪਾ ਦੇ ਵੋਟ ਬੈਂਕ ਵਿਚ ਇਸ ਵਾਰ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤਾਮਿਲਨਾਡੂ ’ਚ ਦ੍ਰਵਿੜ ਸਿਆਸਤ ’ਤੇ ਭਾਜਪਾ ਦੇ ਹਿੰਦੂਤਵ ਦੀ ਸਿਆਸਤ ਭਵਿੱਖ ਵਿਚ ਹਾਵੀ ਹੁੰਦੀ ਚਲੀ ਜਾਵੇਗੀ। ਇਸ ਚੋਣ ਵਿਚ ਭਾਜਪਾ ਸੂਬੇ ਦੀਆਂ 39 ਵਿਚੋਂ 23 ਸੀਟਾਂ ’ਤੇ ਚੋਣ ਲੜ ਰਹੀ ਹੈ। ਉਸ ਨੇ ਪੱਟਾਲੀ ਮੱਕਲ ਕਾਚੀ (ਪੀ. ਐੱਮ. ਕੇ.) ਨੂੰ 10 ਅਤੇ ਅੰਮਾ ਮੱਕਲ ਮੁਨੇਤਰ ਕੜਗਮ (ਏ. ਐੱਮ. ਐੱਮ. ਕੇ.) ਨੂੰ 2 ਸੀਟਾਂ ਦਿੱਤੀਆਂ ਹਨ।

8 ਸੀਟਾਂ ’ਤੇ ਲੜਨ ਵਾਲੀ ਪੀ. ਐੱਮ. ਕੇ. ਨੂੰ 4.5 ਫੀਸਦੀ ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ 2019 ਦੀਆਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਵਿਚ ਸੂਬੇ ਦੀਆਂ ਵੱਡੀਆਂ ਪਾਰਟੀਆਂ ਵਿਚੋਂ ਇਕ ਏ. ਆਈ. ਡੀ. ਐੱਮ. ਕੇ. ਵੀ ਸ਼ਾਮਲ ਸੀ। ਏ. ਆਈ. ਡੀ. ਐੱਮ. ਕੇ. ਨੇ 21, ਪੀ. ਐੱਮ. ਕੇ. ਨੇ 7 ਅਤੇ ਭਾਜਪਾ ਨੇ 5 ਸੀਟਾਂ ’ਤੇ ਚੋਣ ਲੜੀ ਸੀ ਪਰ ਸੀਟ ਸਿਰਫ ਏ. ਆਈ. ਡੀ. ਐੱਮ. ਕੇ. ਹੀ ਜਿੱਤ ਸਕੀ ਸੀ। ਉਸ ਨੂੰ ਇਕ ਸੀਟ ਮਿਲੀ ਸੀ। ਭਾਜਪਾ ਦਾ ਵੋਟ ਫੀਸਦੀ ਵੀ ਘਟ ਕੇ 3.7 ਫੀਸਦੀ ਰਹਿ ਗਿਆ ਸੀ ਪਰ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਤਾਮਿਲਨਾਡੂ ’ਚ ਚੰਗੀ ਕਾਰਗੁਜ਼ਾਰੀ ਵਿਖਾਈ ਸੀ।

ਉਸ ਨੇ 20 ਸੀਟਾਂ ’ਤੇ ਚੋਣ ਲੜੀ ਸੀ ਅਤੇ 2.6 ਫੀਸਦੀ ਵੋਟਾਂ ਦੇ ਨਾਲ 4 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਇਸ ਤੋਂ ਪਹਿਲਾਂ 2016 ਦੀਆਂ ਚੋਣਾਂ ਵਿਚ ਭਾਜਪਾ ਨੇ 187 ਸੀਟਾਂ ’ਤੇ ਚੋਣ ਲੜੀ ਸੀ। ਉਸ ਨੂੰ 29 ਫੀਸਦੀ ਵੋਟਾਂ ਮਿਲੀਆਂ ਸਨ ਪਰ ਕੋਈ ਸੀਟ ਨਹੀਂ ਮਿਲੀ ਸੀ।

Leave a Reply

Your email address will not be published. Required fields are marked *