ਦੱਖਣੀ ਕੋਰੀਆ ਦੇ ਸੈਨਿਕਾਂ ਨੇ ਉੱਤਰੀ ਕੋਰੀਆਈ ਸੈਨਿਕਾਂ ‘ਤੇ ਕੀਤੀ ਗੋਲੀਬਾਰੀ

 ਇਸ ਹਫਤੇ ਦੇ ਸ਼ੁਰੂ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਵੱਲੋਂ ਜ਼ਮੀਨੀ ਸਰਹੱਦ ਪਾਰ ਕਰਨ ਤੋਂ ਬਾਅਦ ਦੱਖਣੀ ਕੋਰੀਆ ਦੇ ਸੈਨਿਕਾਂ ਨੇ ਚੇਤਾਵਨੀ ਵਾਲੀਆਂ ਗੋਲੀਆਂ ਚਲਾਈਆਂ। ਦੱਖਣੀ ਕੋਰੀਆ ਦੀ ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਵੇਂ ਕੋਰੀਆਈ ਦੇਸ਼ ਬੈਲੂਨ ਰੀਲੀਜ਼ ਅਤੇ ਪ੍ਰਸਾਰਣ ਪ੍ਰਚਾਰ ਜ਼ਰੀਏ ਸ਼ੀਤ ਯੁੱਧ-ਸ਼ੈਲੀ ਦੀਆਂ ਰਣਨੀਤੀਆਂ ਵਿਚ ਉਲਝੇ ਹੋਏ ਹਨ। ਕੋਰੀਆ ਦੀ ਭਾਰੀ ਕਿਲਾਬੰਦੀ ਸਰਹੱਦ ‘ਤੇ ਅਕਸਰ ਖ਼ੂਨ-ਖ਼ਰਾਬਾ ਅਤੇ ਹਿੰਸਕ ਝੜਪਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਸ ਸਰਹੱਦੀ ਖੇਤਰ ਨੂੰ ਡੀਮਿਲੀਟਰਾਈਜ਼ਡ ਜ਼ੋਨ ਵਜੋਂ ਵੀ ਜਾਣਿਆ ਜਾਂਦਾ ਹੈ। 

ਇਹ ਘਟਨਾ ਐਤਵਾਰ ਨੂੰ ਦੋਹਾਂ ਕੋਰੀਆਈ ਦੇਸ਼ਾਂ ਵਿਚਾਲੇ ਵਧਦੇ ਤਣਾਅ ਦਰਮਿਆਨ ਵਾਪਰੀ। ਇਸ ਦੇ ਨਾਲ ਹੀ ਨਿਰੀਖਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਜ਼ਿਆਦਾ ਮਹੱਤਵ ਨਹੀਂ ਮਿਲੇਗਾ ਕਿਉਂਕਿ ਦੱਖਣੀ ਕੋਰੀਆ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਦੇ ਸੈਨਿਕਾਂ ਨੇ ਜਾਣਬੁੱਝ ਕੇ ਸਰਹੱਦ ‘ਤੇ ਘੁਸਪੈਠ ਨਹੀਂ ਕੀਤੀ ਅਤੇ ਨਾ ਹੀ ਉੱਤਰੀ ਕੋਰੀਆ ਨੇ ਜਵਾਬੀ ਗੋਲੀਬਾਰੀ ਕੀਤੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਦੱਸਿਆ ਕਿ ਐਤਵਾਰ ਦੁਪਹਿਰ 12:30 ਵਜੇ ਉੱਤਰੀ ਕੋਰੀਆ ਦੇ ਕੁਝ ਸੈਨਿਕਾਂ ਨੇ ਦੋਵਾਂ ਦੇਸ਼ਾਂ ਨੂੰ ਵੱਖ ਕਰਨ ਵਾਲੀ ਫ਼ੌਜੀ ਸਰਹੱਦ ਪਾਰ ਕੀਤੀ ਅਤੇ ਇਸ ਦੇ ਅਧਿਕਾਰ ਖੇਤਰ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉੱਤਰੀ ਕੋਰੀਆਈ ਸੈਨਿਕਾਂ ਕੋਲ ਉਸਾਰੀ ਦਾ ਸਾਮਾਨ ਸੀ ਜਦਕਿ ਕੁਝ ਸੈਨਿਕਾਂ ਕੋਲ ਹਥਿਆਰ ਵੀ ਸਨ। 

Leave a Reply

Your email address will not be published. Required fields are marked *