
ਮੈਕਸੀਕੋ ’ਚ ਬ੍ਰਿਟਿਸ਼ ਰਾਜਦੂਤ ਨੂੰ ਸਥਾਨਕ ਸਫ਼ਾਰਤਖ਼ਾਨੇ ਦੇ ਇਕ ਮੁਲਾਜ਼ਮ ’ਤੇ ਕਥਿਤ ਤੌਰ ’ਤੇ ਬੰਦੂਕ ਤਾਣਨ ਤੋਂ ਬਾਅਦ ਬਰਖ਼ਾਸਤ ਕਰ ਦਿੱਤਾ ਗਿਆ। ਇਸ ਸਾਰੀ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਜਿਸ ਦੌਰਾਨ ਇਹ ਘਟਨਾ ਹੋਈ, ਉਸ ਸਮੇਂ ਜਾਨ ਬੇਂਜਾਮਿਨ ਉੱਤਰੀ ਮੈਕਸਿਕੋ ਦੇ ਦੋ ਰਾਜਾਂ ਸਿਨਾਲੋਆ ਤੇ ਡੁਰੰਗੋ ਦੀ ਯਾਤਰਾ ’ਤੇ ਸਨ।
ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਕੀਤੀ ਗਈ ਵੀਡੀਓ ’ਚ ਬੇਂਜਾਮਿਨ ਵਰਗਾ ਦਿਸਣ ਵਾਲਾ ਵਿਅਕਤੀ ਵਾਹਨ ਦੀ ਅਗਲੀ ਸੀਟ ਤੇ ਬੈਠਿਆ ਹੋਇਆ ਹੈ ਅਤੇ ਉਸ ਨੂੰ ਪਿਛਲੀ ਸੀਟ ’ਤੇ ਬੈਠੇ ਕਿਸੇ ਵਿਅਕਤੀ ਉੱਪਰ ਰਾਈਫਲ ਕਥਿਤ ਤੌਰ ’ਤੇ ਤਾਣਦੇ ਹੋਏ ਦੇਖਿਆ ਜਾ ਸਕਦਾ ਹੈ। ਵਿਦੇਸ਼ ਰਾਸ਼ਟਰੀ ਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਹਾਲਾਂਕਿ ਮੈਕਸੀਕੋ ਸਿਟੀ ਸਥਿਤ ਸਫ਼ਾਰਤਖ਼ਾਨੇ ’ਚ ਕਿਸੇ ਵੀ ਬਦਲਾਅ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਐੱਫ.ਸੀ.ਡੀ.ਓ. ਦੀ ਵੈੱਬਸਾਈਟ ਹੁਣ ਬੇਂਜਾਮਿਨ ਨੂੰ ਰਾਜਦੂਤ ਦੇ ਰੂਪ ’ਚ ਸੂਚੀਬੱਧ ਨਹੀਂ ਕੀਤਾ ਗਿਆ।