
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀਰਵਾਰ ਨੂੰ ਸ਼੍ਰੀਲੰਕਾ ਦਾ ਦੌਰਾ ਕਰਨਗੇ। ਲਗਾਤਾਰ ਦੂਜੀ ਵਾਰ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੁਵੱਲਾ ਵਿਦੇਸ਼ ਦੌਰਾ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਭਾਰਤ ਦੀ ‘ਗੁਆਂਢੀ ਪਹਿਲੀ ਨੀਤੀ’ ਦੀ ਪੁਸ਼ਟੀ ਕਰਦਾ ਹੈ ਅਤੇ ਸ਼੍ਰੀਲੰਕਾ ਪ੍ਰਤੀ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ, ਕਿਉਂਕਿ ਦੇਸ਼ ਉਸ ਦਾ “ਨੇੜਲਾ” ਸਮੁੰਦਰੀ ਗੁਆਂਢੀ ਹੈ ਅਤੇ ਸਮੇਂ ਦੀ ਪ੍ਰੀਖਿਆ ‘ਤੇ ਖਰਾ ਉਤਰਨ ਵਾਲਾ ਦੋਸਤ ਹੈ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਦੀ ਗੁਆਂਢੀ ਫਸਟ ਨੀਤੀ ਦੀ ਪੁਸ਼ਟੀ ਕਰਦੇ ਹੋਏ, ਇਹ ਯਾਤਰਾ ਸ਼੍ਰੀਲੰਕਾ ਦੇ ਪ੍ਰਤੀ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ, ਕਿਉਂਕਿ ਇਹ ਉਸ ਦਾ ਸਭ ਤੋਂ ਕਰੀਬੀ ਸਮੁੰਦਰੀ ਗੁਆਂਢੀ ਅਤੇ ਸਮੇਂ ਦੀ ਕਸੋਟੀ ‘ਤੇ ਖਰਾ ਉਤਰਨ ਵਾਲਾ ਦੋਸਤ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਯਾਤਰਾ ਸੰਪਰਕ ਪ੍ਰਾਜੈਕਟਾਂ ਅਤੇ ਵੱਖ-ਵੱਖ ਖੇਤਰਾਂ ਵਿਚ ਹੋਰ ਆਪਸੀ ਲਾਭਕਾਰੀ ਦੇ ਸਹਿਯੋਗ ਨੂੰ ਹੁਲਾਰਾ ਦੇਵੇਗੀ। ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਭਾਰਤ ਦੇ ਗੁਆਂਢੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਉਹਨਾਂ 7 ਸਿਖ਼ਰਲੇ ਆਗੂਆਂ ਵਿਚ ਸ਼ਾਮਲ ਸਨ, ਜਿਹਨਾਂ ਨੇ 9 ਜੂਨ ਨੂੰ ਰਾਸ਼ਟਰਪਤੀ ਭਵਨ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿਚ ਹਿੱਸਾ ਲਿਆ ਸੀ।