
ਜਲੰਧਰ ‘ਚ ਲੋਕ ਸਭਾ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਚੋਣ ਲਈ ਜਲੰਧਰ ਵਿਖੇ 1951 ਪੋਲਿੰਗ ਬੂਥ ਬਣਏ ਗਏ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਹਰ ਬੂਥ ‘ਤੇ ਵੋਟਰਾਂ ਵਿਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਵਿਚ 11 ਵਜੇ ਤੱਕ 24.59 ਫ਼ੀਸਦੀ ਵੋਚ ਪੋਲ ਕੀਤੀ ਗਈ ਹੈ। ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਆਦਮਪੁਰ ‘ਚ 18.80 ਫ਼ੀਸਦੀ, ਜਲੰਧਰ ਕੈਂਟ ‘ਚ 23.92 ਫ਼ੀਸਦੀ, ਜਲੰਧਰ ਸੈਂਟਰਲ 23.20 ਫ਼ੀਸਦੀ , ਜਲੰਧਰ ਉੱਤਰੀ 25.19 ਫ਼ੀਸਦੀ, ਜਲੰਧਰ ਵੈਸਟ 25.30 ਫ਼ੀਸਦੀ, ਕਰਤਾਰਪੁਰ 25.70 ਫੀਸਦੀ, ਨਕੋਦਰ 11.00 , ਫਿਲੌਰ 24.60 ਫ਼ੀਸਦੀ , ਸ਼ਾਹਕੋਟ 31.16 ਫ਼ੀਸਦੀ ਵੋਟਿੰਗ ਪੋਲ ਹੋਈ ਹੈ।
ਆਦਮਪੁਰ ‘ਚ 4.91, ਜਲੰਧਰ ਕੈਂਟ ‘ਚ 11.45, ਜਲੰਧਰ ਸੈਂਟਰਲ 10.20, ਜਲੰਧਰ ਉੱਤਰੀ 10.59, ਜਲੰਧਰ ਵੈਸਟ 10.80, ਕਰਤਾਰਪੁਰ 10.71 ਫੀਸਦੀ, ਨਕੋਦਰ 5.00 , ਫਿਲੌਰ 11.90, ਸ਼ਾਹਕੋਟ 8.10 ਵੋਟਿੰਗ ਪੋਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਰਾਹੁਲ ਐੱਸ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ’ਚ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਵੋਟਾਂ ਪਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿੱਥੇ 16.54 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਪੋਲਿੰਗ ਪਾਰਟੀਆਂ ਲਈ ਰਿਸੀਟ ਸੈਂਟਰਾਂ ਅਤੇ ਪੋਲਿੰਗ ਸਟੇਸ਼ਨਾਂ ’ਤੇ ਪੀਣ ਵਾਲੇ ਪਾਣੀ, ਖਾਣਾ, ਚਾਹ, ਮੈਡੀਕਲ ਸਹਾਇਤਾ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਯਕੀਨੀ ਬਣਾਈਆਂ ਗਈਆਂ ਹਨ। ਜਲੰਧਰ ਜ਼ਿਲ੍ਹੇ ‘ਚੋਂ ਕੁੱਲ੍ਹ 19 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 16 ਲੱਖ ਤੋਂ ਵਧੇਰੇ ਵੋਟਰ ਕਰਨਗੇ।