
‘ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ’ ਮੁਕਾਬਲੇ ਦੇ ਚੈਂਪੀਅਨ ਬਰੂਹਤ ਸੋਮਾ ਅਤੇ ਸੱਤ ਹੋਰ ਫਾਈਨਲਿਸਟਾਂ ਨੂੰ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿਚ ਬੁਲਾਇਆ ਗਿਆ, ਜੋ ਕਿ ਇਨ੍ਹਾਂ ਅੱਲ੍ਹੜ ਉਮਰ ਦੇ ਨੌਜਵਾਨ ਪ੍ਰਤਿਭਾਵਾਂ ਲਈ ਜੀਵਨ ਦਾ ਇਕ ਮਹੱਤਵਪੂਰਨ ਅਨੁਭਵ ਸੀ। ਫਲੋਰੀਡਾ ਦੇ ਇੱਕ 12 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਬਰੂਹਤ (ਸੱਤਵੀਂ ਜਮਾਤ ਦੇ ਵਿਦਿਆਰਥੀ) ਨੂੰ ਵੀਰਵਾਰ ਨੂੰ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਦਾ ਜੇਤੂ ਐਲਾਨਿਆ ਗਿਆ ਅਤੇ ਉਸ ਨੂੰ 50,000 ਡਾਲਰ ਤੋਂ ਵੱਧ ਨਕਦ ਅਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇੱਕ ਦਿਨ ਬਾਅਦ ਉਸਨੂੰ ਵ੍ਹਾਈਟ ਹਾਊਸ ਦੁਆਰਾ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਜਿੱਥੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਉਸ ਨਾਲ ਮੁਲਾਕਾਤ ਕੀਤੀ। ਬਰੂਹਤ, ਪੀਲੀ ਟੀ-ਸ਼ਰਟ ਅਤੇ ਮੱਥੇ ‘ਤੇ ਲਾਲ ਤਿਲਕ ਪਹਿਨੇ, ਸੱਤ ਹੋਰ ਭਾਗੀਦਾਰਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।