
ਜੰਮੂ ਕਸ਼ਮੀਰ ਪੁਲਸ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਸਥਾਨਕ 2 ਅੱਤਵਾਦੀਆਂ ਆਕਾਵਾਂ ਦੀਆਂ ਅਚੱਲ ਜਾਇਦਾਦਾਂ ਨੂੰ ਕੁਰਕ ਕੀਤਾ ਗਿਆ। ਦੋਵੇਂ ਅੱਤਵਾਦੀ ਆਕਾ ਪਾਕਿਸਤਾਨ ‘ਚ ਹਿ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ। ਪੁਲਸ ਨੇ ਦੱਸਿਆ ਕਿ ਦੋਵੇਂ ਹੈਂਡਲਰ ਮੌਜੂਦਾ ਸਮੇਂ ਪਾਕਿਸਤਾਨ ‘ਚ ਹਨ, ਜਿੱਥੋਂ ਉਹ ਕਸ਼ਮੀਰ ਘਾਟੀ ‘ਚ ਅੱਤਵਾਦੀ ਸਮੂਹਾਂ ਅਤੇ ਅੱਤਵਾਦੀ ਮਾਡਿਊਲ ਨੂੰ ਸੰਚਾਲਿਤ ਕਰਦੇ ਹਨ।
ਪੁਲਸ ਨੇ ਕਿਹਾ ਕਿ ਡਿਪਟੀ ਜੱਜ ਉੜੀ ਤੋਂ ਕੁਰਕੀ ਆਦੇਸ਼ ਮਿਲਣ ਤੋਂ ਬਾਅਦ ਪਾਕਿਸਤਾਨ ਸਥਿਤ ਦੋਵੇਂ ਅੱਤਵਾਦੀ ਆਕਾਵਾਂ ਦੀ ਤਿੰਨ ਕਨਾਲ ਅਤੇ 19 ਮਰਲਾ ਦੀ ਲੱਖਾਂ ਰੁਪਏ ਦੀ ਜਾਇਦਾਦ ਨੂੰ ਕੁਰਕ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਜ਼ਮਬੂਰ ਪੱਟਨ ਵਾਸੀ ਜਲਾਲ ਦੀਨ ਅਤੇ ਕਮਲਕੋਟ ਉੜੀ ਵਾਸੀ ਮੁਹੰਮਦ ਸਾਕੀ ਵਜੋਂ ਹੋਈ ਹੈ। ਉਨ੍ਹਾਂ ਕਿਹਾ,”ਪੁਲਸ ਵਲੋਂ ਕੀਤੀ ਗਈ ਜਾਂਚ ਅਤੇ ਪੁੱਛ-ਗਿੱਛ ਦੌਰਾਨ ਜਾਇਦਾਦ ਦੀ ਪਛਾਣ ਅੱਤਵਾਦੀ ਆਕਾਵਾਂ ਦੀ ਸੀ।”