
ਸੁਪਰੀਮ ਕੋਰਟ ਦੀ ਫਟਕਾਰ ਲੱਗਣ ਤੋਂ ਬਾਅਦ ਪਤੰਜਲੀ ਨੂੰ ਉਤਰਾਖੰਡ ਸਰਕਾਰ ਤੋਂ ਵੀ ਵੱਡਾ ਝਟਕਾ ਲੱਗਾ ਹੈ। ਉੱਤਰਾਖੰਡ ਡਰੱਗ ਕੰਟਰੋਲ ਵਿਭਾਗ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਦੀ ਦਿਵਿਆ ਫਾਰਮੇਸੀ ਕੰਪਨੀ ਦੇ 14 ਉਤਪਾਦਾਂ ‘ਤੇ ਬੈਨ ਲੱਗਾ ਦਿੱਤਾ ਹੈ। ਦਿਵਿਆ ਫਾਰਮੇਸੀ ਦੇ ਇਨ੍ਹਾਂ ਉਤਪਾਦਾਂ ‘ਤੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਦੇ ਮਾਮਲੇ ‘ਚ ਪਾਬੰਦੀ ਲਗਾਈ ਗਈ ਹੈ।
ਦੱਸ ਦੇਈਏ ਕਿ ਦਿਵਿਆ ਫਾਰਮੇਸੀ ਦੇ ਜਿਨ੍ਹਾਂ ਉਤਪਾਦਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ‘ਚ ਸ਼੍ਵਾਸਰੀ ਗੋਲਡ, ਸ਼੍ਵਾਸਰੀ ਵਟੀ, ਦਿਵਿਆ ਬ੍ਰੋਂਕੋਮ, ਸ਼੍ਵਾਸਰੀ ਪ੍ਰਵਾਹੀ, ਸ਼੍ਵਾਸਰੀ ਅਵਲੇਹ, ਮੁਕਤਾ ਵਟੀ ਐਕਸਟਰਾ ਪਾਵਰ, ਲਿਪੀਡੋਮ, ਬੀਪੀ ਗ੍ਰਿਟ, ਮਧੂਗ੍ਰਿਟ, ਮਧੁਨਾਸ਼ਿਨੀ ਵਟੀ ਐਕਸਟਰਾ ਪਾਵਰ, ਲਿਵਾਮ੍ਰਿਤ ਐਡਵਾਂਸ, ਲਿਵੋਗ੍ਰਿਟ ਆਈਗ੍ਰਿਟ ਗੋਲਡ ਅਤੇ ਪਤੰਜਲੀ ਦ੍ਰਿਸ਼ਟੀ ਆਈ ਡਰਾਪ ਸ਼ਾਮਲ ਹਨ। ਦੂਜੇ ਪਾਸੇ ਉੱਤਰਾਖੰਡ ਡਰੱਗ ਕੰਟਰੋਲ ਵਿਭਾਗ ਦੇ ਨੋਟੀਫਿਕੇਸ਼ਨ ਦੇ ਅਨੁਸਾਰ, ਦਿਵਿਆ ਫਾਰਮੇਸੀ ਦੇ ਲਾਇਸੈਂਸ ਨੂੰ ਇਸਦੇ ਉਤਪਾਦਾਂ ਦੀ ਪ੍ਰਭਾਵੀਤਾ ਬਾਰੇ ਵਾਰ-ਵਾਰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਤ ਕਰਨ ਲਈ ਰੋਕ ਦਿੱਤਾ ਗਿਆ ਹੈ।