4 ਮਸ਼ਹੂਰ ਯੂਟਿਊਬਰਾਂ ਦੀ ਸੜਕ ਹਾਦਸੇ ‘ਚ ਮੌਤ

ਉੱਤਰ ਪ੍ਰਦੇਸ਼ ਦੇ ਅਮਰੋਹਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਕਾਰ ‘ਚ ਸਵਾਰ 4 ਦੋਸਤਾਂ ਦੀ ਮੌਤ ਹੋ ਗਈ। 2 ਨੌਜਵਾਨ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ। 3 ਕਾਰਾਂ ਵਿਚਕਾਰ ਟੱਕਰ ਹੋ ਗਈ। 4 ਮ੍ਰਿਤਕ ਅਤੇ ਦੋ ਜ਼ਖ਼ਮੀ ਇੱਕੋ ਕਾਰ ‘ਚ ਸਵਾਰ ਸਨ। 

ਦੱਸ ਦਈਏ ਕਿ ਪਹਿਲਾਂ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਬੋਲੈਰੋ ਨਾਲ ਜਾ ਟਕਰਾਈ ਅਤੇ ਫਿਰ ਪਿੱਛੇ ਤੋਂ ਆ ਰਹੀ ਇੱਕ ਹੋਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਦਰੜ ਦਿੱਤਾ। ਚਾਰੇ ਮ੍ਰਿਤਕ ਨੌਜਵਾਨ ਯੂ-ਟਿਊਬ ‘ਤੇ ਵੀਡੀਓ ਬਣਾਉਂਦੇ ਸਨ। ਇਹ ਹਾਦਸਾ ਜ਼ਿਲ੍ਹੇ ਦੇ ਹਸਨਪੁਰ ਕੋਤਵਾਲੀ ਇਲਾਕੇ ਦੇ ਮਨੌਟਾ ਪੁਲ ‘ਤੇ ਰਾਤ ਸਮੇਂ ਵਾਪਰਿਆ। ਇਸ ਹਾਦਸੇ ‘ਚ ਬੋਲੈਰੋ ਕਾਰ ‘ਚ ਸਵਾਰ ਚਾਰ ਵਿਅਕਤੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੀ ਇਲਾਜ ਲਈ ਗਜਰੌਲਾ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਵਾਲੇ ਉਸ ਨੂੰ ਬਾਡਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ।

ਇਸ ਹਾਦਸੇ ‘ਚ ਬੋਲੈਰੋ ‘ਚ ਸਵਾਰ 4 ਲੋਕ ਵੀ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਐਂਬੂਲੈਂਸ ਰਾਹੀਂ ਪੁਲਸ ਸਾਰਿਆਂ ਨੂੰ ਗਜਰੌਲਾ ਸਥਿਤ ਸੀ. ਐੱਚ. ਸੀ. ਦਿਲਸ਼ਾਦ ਅਤੇ ਜ਼ੈਦ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੇਰਠ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ‘ਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰ ਰੋਂਦੇ ਹੋਏ ਸੀ. ਐੱਚ. ਸੀ. ਪੁੱਜੇ। ਪੁਲਸ ਨੇ ਚਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Leave a Reply

Your email address will not be published. Required fields are marked *