
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਛੇ ਕਰੋੜ ਤੋਂ ਵੱਧ ਗਾਹਕਾਂ ਲਈ ਖੁਸ਼ਖਬਰੀ ਹੈ। ਈਪੀਐਫਓ ਦੇ ਮੈਂਬਰਾਂ ਨੂੰ ਸਿੱਖਿਆ, ਵਿਆਹ ਅਤੇ ਰਿਹਾਇਸ਼ ਦੇ ਐਡਵਾਂਸ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਲੇਮ ਕਰਨ ਦੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਆ ਜਾਣਗੇ।
ਕਿਰਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਈਪੀਐਫ ਸਕੀਮ, 1952 ਦੇ ਪੈਰਾ 68K (ਸਿੱਖਿਆ ਅਤੇ ਵਿਆਹ) ਅਤੇ 68ਬੀ (ਹਾਊਸਿੰਗ ਲਈ ਐਡਵਾਂਸ) ਦੇ ਤਹਿਤ ਸਾਰੇ ਕਲੇਮਾਂ ਨੂੰ ਆਟੋ ਕਲੇਮ ਸੈਟਲਮੈਂਟ ਸਹੂਲਤ ਦੇ ਤਹਿਤ ਲਿਆਂਦਾ ਗਿਆ ਹੈ। ਅਜਿਹੇ ਕਲੇਮਾਂ ‘ਤੇ ਹੁਣ ਮਨੁੱਖੀ ਦਖਲ ਤੋਂ ਬਿਨਾਂ IT ਸਿਸਟਮ ਦੁਆਰਾ ਆਪਣੇ ਆਪ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਇਹ ਕੰਮ 10 ਦਿਨ ਦਾ ਹੁੰਦਾ ਸੀ ਪਰ ਹੁਣ ਇਹ ਕੰਮ ਤਿੰਨ ਤੋਂ ਚਾਰ ਦਿਨਾਂ ਵਿੱਚ ਹੋ ਜਾਵੇਗਾ। ਇਹ ਸਹੂਲਤ ਪਹਿਲੀ ਵਾਰ ਅਪ੍ਰੈਲ 2020 ਵਿੱਚ ਕੋਰੋਨਾ ਦੇ ਦੌਰ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਬਿਮਾਰੀ ਨਾਲ ਸਬੰਧਤ ਅਗਾਊਂ ਨਿਪਟਾਰੇ ਲਈ ਕੀਤੀ ਗਈ ਸੀ। ਇਸ ਸਾਲ 2.25 ਕਰੋੜ ਮੈਂਬਰਾਂ ਦੇ ਇਸ ਸਹੂਲਤ ਦਾ ਲਾਭ ਲੈਣ ਦੀ ਉਮੀਦ ਹੈ।
ਈਪੀਐਫਓ ਨੇ ਬਿਮਾਰੀ ਨਾਲ ਸਬੰਧਤ ਐਡਵਾਂਸ ਦੀ ਸੀਮਾ ਨੂੰ ਵੀ ਦੁੱਗਣਾ ਕਰ ਕੇ 1,00,000 ਰੁਪਏ ਕਰ ਦਿੱਤਾ ਹੈ। ਪਹਿਲਾਂ ਇਹ 50,000 ਰੁਪਏ ਸੀ। ਇਸ ਕਦਮ ਨਾਲ ਈਪੀਐਫਓ ਦੇ ਲੱਖਾਂ ਮੈਂਬਰਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। EPFO ਨੇ ਪਿਛਲੇ ਵਿੱਤੀ ਸਾਲ 2023-24 ਦੌਰਾਨ 4.45 ਕਰੋੜ ਕਲੇਮਾਂ ਦਾ ਨਿਪਟਾਰਾ ਕੀਤਾ ਹੈ। ਇਨ੍ਹਾਂ ਵਿੱਚੋਂ 2.84 ਕਰੋੜ ਕਲੇਮ ਈਪੀਐਫ ਖਾਤੇ ਵਿੱਚੋਂ ਪੈਸੇ ਕਢਵਾਉਣ ਦੇ ਸਨ।
ਈਪੀਐਫਓ ਨੇ ਬਿਆਨ ਵਿੱਚ ਕਿਹਾ ਕਿ ਵਿੱਤੀ ਸਾਲ 2023-24 ਦੌਰਾਨ ਲਗਭਗ 4.45 ਕਰੋੜ ਕਲੇਮਾਂ ਦਾ ਨਿਪਟਾਰਾ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 60 ਫੀਸਦੀ (2.84 ਕਰੋੜ) ਤੋਂ ਵੱਧ ਅਗਾਊਂ ਕਲੇਮ (ਬਿਮਾਰੀ, ਵਿਆਹ, ਸਿੱਖਿਆ ਵਰਗੇ ਆਧਾਰਾਂ ‘ਤੇ ਪੈਸੇ ਕਢਵਾਉਣ ਲਈ) ਸਨ। ਸਾਲ ਦੌਰਾਨ ਨਿਪਟਾਏ ਗਏ ਫੰਡਾਂ ਦੀ ਨਿਕਾਸੀ ਦੇ ਕਲੇਮਾਂ ਵਿੱਚੋਂ, ਲਗਭਗ 89.52 ਲੱਖ ਕਲੇਮਾਂ ਦਾ ਆਟੋ ਸਹੂਲਤ ਰਾਹੀਂ ਨਿਪਟਾਰਾ ਕੀਤਾ ਗਿਆ ਸੀ।