
ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਮੰਡੀ ਨੂੰ ਸਮਾਰਟ ਸਿਟੀ ਬਣਾਇਆ ਜਾਵੇਗਾ, ਰੋਹਤਾਂਗ ਸੁਰੰਗ ਵਾਂਗ ਜਲੋੜੀ ਜੋਤ ਸੁਰੰਗ ਬਣਾਈ ਜਾਵੇਗੀ। ਚੰਬਾ ਦੇ ਦੂਰ-ਦੁਰਾਡੇ ਪਾਂਗੀ ਖੇਤਰ ਨੂੰ ਵੀ ਸੁਰੰਗ ਰਾਹੀਂ ਜੋੜਿਆ ਜਾਵੇਗਾ। ਸਾਬਕਾ ਮੁੱਖ ਮੰਤਰੀ (ਮਰਹੂਮ) ਵੀਰਭੱਦਰ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਮੇਰਾ ਮੰਡੀ ਦੇ ਲੋਕਾਂ ਨਾਲ ਲੰਬਾ ਅਤੇ ਡੂੰਘਾ ਰਿਸ਼ਤਾ ਹੈ, ਮੈਂ ਇਸ ਨੂੰ ਅੱਗੇ ਲੈ ਕੇ ਜਾਵਾਂਗਾ। ਵਿਕਰਮਾਦਿੱਤਿਆ ਸਿੰਘ ਨੇ ਕਾਂਗਰਸ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਪਾਰਟੀ ਨੇ ਮੰਡੀ ਵਿਚ ਇਕ IIT, ਨੇਰਚੌਕ ਵਿਚ ਇਕ ਮੈਡੀਕਲ ਕਾਲਜ ਖੋਲ੍ਹਿਆ ਹੈ ਅਤੇ ਕੀਰਤਪੁਰ-ਨੇਰਚੌਕ ਨੂੰ ਚਾਰ ਮਾਰਗੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੱਸ ਦੇਈਏ ਕਿ ਮੰਡੀ ਲੋਕ ਸਭਾ ਸੀਟ ਤੋਂ ਵਿਕਰਮਾਦਿੱਤਿਆ ਸਿੰਘ ਦਾ ਮੁਕਾਬਲਾ ਅਦਾਕਾਰਾ ਅਤੇ ਭਾਜਪਾ ਉਮੀਦਵਾਰ ਕੰਗਨਾ ਰਣੌਤ ਨਾਲ ਹੈ।