
ਪੰਜਾਬ ਦੇ ਕਈ ਇਲਾਕਿਆਂ ‘ਚ ਅੱਜ ਬੱਦਲ ਪੈ ਰਿਹਾ ਹੈ। ਮੌਸਮ ਵਿਭਾਗ ਵਲੋਂ ਪਹਿਲਾਂ ਹੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ 23 ਅਪ੍ਰੈਲ ਮਤਲਬ ਕਿ ਅੱਜ 30-40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਸਣੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।
ਇਸ ਵਿਚਾਲੇ ਅੰਮ੍ਰਿਤਸਰ ਸ਼ਹਿਰ ‘ਚ ਸਵੇਰ ਤੋਂ ਹੀ ਬੰਦਾਂਬਾਦੀ ਹੋ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਾਲੇ ਬੱਦਲਾਂ ਨਾਲ ਢੱਕਿਆ ਨਜ਼ਰ ਆਇਆ ਪਰ ਇਸ ਦੌਰਾਨ ਸ਼ਰਧਾਲੂਆਂ ਦੀਆਂ ਗਿਣਤੀ ‘ਚ ਕੋਈ ਫ਼ਰਕ ਨਜ਼ਰ ਨਹੀਂ ਆਇਆ। ਸ਼ਰਧਾਲੂ ਪਹਿਲਾਂ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਈ ਪਹੁੰਚੇ ਹਨ।
ਸੰਗਤਾਂ ਪੂਰੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਲਈ ਵੱਡੀਆਂ ਕਤਰਾਂ ‘ਚ ਖੜ੍ਹੀਆਂ ਨਜ਼ਰ ਆਈਆਂ। ਹਲਕੀ-ਹਲਕੀ ਬਰਸਾਤ ਤੇ ਠੰਢੀ-ਠੰਡੀ ਹਵਾ ਦੇ ਖੁਸ਼ਗਵਾਰ ਮੌਸਮ ਦਾ ਸੰਗਤਾਂ ਆਨੰਦ ਲੈ ਰਹੀਆਂ ਹਨ । ਅਸਮਾਨ ‘ਤੇ ਗੂੜੇ ਕਾਲੇ ਰੰਗ ਦੇ ਬੱਦਲ ਛਾਏ ਹੋਏ ਹਨ ਤੇ ਹਲਕੀ ਬੂੰਦਾ-ਬਾਂਦੀ ਹੋ ਰਹੀ ਹੈ। ਗੁਰੂ ਘਰ ਦਾ ਇਹ ਨਜ਼ਾਰਾ ਕਾਫ਼ੀ ਖੂਬਸੂਰਤ ਲੱਗ ਰਿਹਾ ਹੈ।