
ਡਾ. ਅੰਕੁਰ ਗੁਪਤਾ, ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸਵਰਨਜੀਤ ਸਿੰਘ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਦੀ ਅਗਵਾਹੀ ਹੇਠ ਇਸਪੈਕਟਰ ਰਾਜੇਸ਼ ਠਾਕੁਰ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋ 02 ਵਿਅਕਤੀਆ ਪਾਸੋ ਇੱਕ ਟਿਊਬ ਰਬੜ ਜਿਸ ਵਿੱਚ 98 ਬੋਤਲਾ ਸ਼ਰਾਬ ਨਾਜੈਜ ਕੁੱਲ ਵਜ਼ਨੀ 73,500 ਮਿ.ਲੀ. ਅਤੇ 01 ਨੌਜਵਾਨ ਪਾਸੋ ਇੱਕ ਟਿਊਬ ਰਬੜ ਜਿਸ ਵਿੱਚ 99 ਬੋਤਲਾਂ ਸ਼ਰਾਬ ਨਾਜੈਜ ਕੁੱਲ ਵਜ਼ਨੀ 74,250 ਮਿ.ਲੀ. ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣਜੀਤ ਸਿੰਘ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 20-04-2024 ਨੂੰ ਇਸਪੈਕਟਰ ਰਾਜੇਸ਼ ਠਾਕੁਰ ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ASI ਸਤਪਾਲ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਸ਼ੱਕੀ ਪੁਰਸ਼ਾ ਤੇ ਸ਼ਰਾਬ ਨਜਾਇਜ ਦੀ ਰੋਕਥਾਮ ਸਬੰਧੀ ਥਾਣਾ ਬਿਲਗਾ,ਪੁਆਦੜਾ, ਤਲਵਣ ਆਦਿ ਪਿੰਡਾਂ ਵੱਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬੱਸ ਅੱਡਾ ਤਲਵਣ ਪੁੱਜੀ ਤਾਂ ਮਖਬਰ ਖਾਸ ਦੀ ਇਤਲਾਹ ਪਰ ਬੱਸ ਅੱਡਾ ਪਿੰਡ ਭੋਡੇ ਵਿਖੇ ਅਮਰਜੀਤ ਸਿੰਘ ਉਰਫ ਬੁੱਗਾ ਪੁੱਤਰ ਸ਼ੰਕਰ ਸਿੰਘ ਵਾਸੀ ਪਿੰਡ ਗੋਰਸੀਆ ਨਿਹਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਸਮੇਤ ਪ੍ਰਭਦੀਪ ਸਿੰਘ ਉਰਫ ਪ੍ਰਭੂ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਗੋਰਸੀਆ ਨਿਹਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਹਨਾ ਪਾਸੋ ਟਿਊਬ ਰਬੜ ਜਿਸ ਵਿੱਚ ਸ਼ਰਾਬ ਨਾਜੈਜ ਵਜ਼ਨੀ 73500 ਮਿ.ਲੀ. ਬ੍ਰਾਮਦ ਕਰਕੇ ਮੁੱਕਦਮਾ ਨੰਬਰ 25 ਮਿਤੀ 20-04-2024 ਅ/ਧ 61-1-14 ਆਬਕਾਰੀ ਐਕਟ ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ।
2. ਇਸੇ ਤਰਾ ਮਿਤੀ 20/04/2024 ਨੂੰ S1 ਨਿਰਵੈਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਸ਼ੱਕੀ ਪੁਰਸ਼ਾ ਤੇ ਸ਼ਰਾਬ ਨਜਾਇਜ ਦੀ ਰੋਕਥਾਮ ਸਬੰਧੀ ਥਾਣਾ ਬਿਲਗਾ, ਖੋਖੇਵਾਲ, ਮਾਊ ਸਾਹਿਬ, ਮੀਉਵਾਲ ਆਦਿ ਪਿੰਡਾਂ ਵੱਲ ਨੂੰ ਜਾ ਰਹੇ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਪਰ ਵਾਈ ਪੁਆਇੰਟ ਨੇੜੇ ਦਾਣਾਮੰਡੀ ਮਾਉ ਸਾਹਿਬ ਵਿਖੇ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਮਾਉ ਸਾਹਿਬ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਟਿਊਬ ਰਬੜ ਜਿਸ ਵਿੱਚ ਸ਼ਰਾਬ ਨਾਜੈਜ ਵਜ਼ਨੀ 74,250 ਮਿ.ਲੀ. ਬ੍ਰਾਮਦ ਕਰਕੇ ਮੁੱਕਦਮਾ ਨੰਬਰ 26 ਮਿਤੀ 20-04-2024 ਅ/ਧ 61-1-14 ਆਬਕਾਰੀ ਐਕਟ ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ।