ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਪੁਲਿਸ ਵਲੋਂ 100 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ

ਡਾ: ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ਼੍ਰੀ ਲਖਵੀਰ ਸਿੰਘ ਉਪ- ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਅਤੇ ਸਮਾਜ ਦੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਧਰਮਿੰਦਰ ਕਲਿਆਣ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋ ਨਸ਼ਾ ਸਮਗਲਰਾਂ ਵਿਰੁਧ ਕਾਰਵਾਈ ਕਰਦੇ 100 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਵੋਟਾਂ ਨੂੰ ਮੱਦੇ ਨਜਰ ਰੱਖਦੇ ਹੋਏ ਮਿਤੀ 17-04-2024 ਨੂੰ ਦੋਰਾਨੇ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੇ ਏ.ਐਸ.ਆਈ ਨਵਦੀਪ ਸਿੰਘ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਇਲਾਕਾ ਮਕਸੂਦਾਂ/ਕਰਤਾਰਪੁਰ ਭੇਜੀ ਗਈ ਸੀ। ਜਦ ਪੁਲਿਸ ਪਾਰਟੀ ਨੇ ਬਿੱਧੀਪੁਰ ਫਾਟਕ ਪਾਰ ਕੀਤਾ ਤਾ ਖੱਬੇ ਹੱਥ ਸਰਵਿਸ ਲਾਇਨ ਪਰ ਇੱਕ ਮੋਨਾ ਨੋਜਵਾਨ ਸਕੂਟਰੀ ਬਿਨਾ ਨੰਬਰੀ ਪਰ ਬੈਠਾ ਦਿਖਾਈ ਦਿੱਤਾ ਜਿਸ ਨੂੰ ਏ.ਐਸ.ਆਈ ਨਵਦੀਪ ਸਿੰਘ ਨੇ ਸ਼ੱਕ ਦੀ ਬਿਨਾਅ ਪਰ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕਰਨਦੀਪ ਸਿੰਘ ਉਰਫ ਕਨੂੰ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਨਾਗਰਾ ਜਿਲ੍ਹਾ ਜਲੰਧਰ ਦੱਸਿਆ ਜਿਸ ਦੀ ਕਬਜਾ ਵਿਚਲੀ ਸਕੂਟਰੀ ਰੰਗ ਗ੍ਰੇਅ ਬਿਨਾ ਨੰਬਰੀ ਦੀ ਤਲਾਸ਼ੀ ਹਸਬ-ਜਾਬਤਾ ਅਨੂਸਾਰ ਅਮਲ ਵਿੱਚ ਲਿਆਂਦੀ ਤਾਂ ਸਕੂਟਰੀ ਦੀ ਡਿੱਗੀ ਵਿੱਚੋ ਮੋਮੀ ਲਿਫਾਫੇ ਵਿੱਚ ਲਪੇਟੀ ਹੈਰੋਇਨ ਬ੍ਰਾਮਦ ਹੋਈ ਜਿਸ ਦਾ ਵਚਨ ਇਲਕਟਰੋਨਿਕ ਕੰਡੇ ਨਾਲ ਕਰਨ ਪਰ 100 ਗ੍ਰਾਮ ਹੈਰੋਇਨ ਹੋਈ। ਜਿਸ ਤੇ ਮੁੱਕਦਮਾ ਨੰਬਰ 41 ਮਿਤੀ 17.04.2024 ਜੁਰਮ 21B-61-85 NDPS Act ਥਾਣਾ ਮਕਸੂਦਾ ਜਿਲਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਕਰਨਦੀਪ ਸਿੰਘ ਉਰਫ ਕਨੂੰ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਨਾਗਰਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਕਰਨਦੀਪ ਸਿੰਘ ਉਰਫ ਕਨੂੰ ਉਕਤ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜੋ ਇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *