
ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ, ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ, ਪੁਲਿਸ ਕਪਤਾਨ, ਸ਼ਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਅਤੇ ਸ਼੍ਰੀ ਸੁਮਿਤ ਸੂਦ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ Insp. ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋ ਇੱਕ ਕੈਂਟਰ ਸਮੇਤ 983 ਪੇਟੀਆ ਸ਼ਰਾਬ ਮਾਰਕਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਅੰਕੁਰ ਗੁਪਤਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 06.04.2024 ਨੂੰ ASI ਜੰਗ ਬਹਾਦਰ ਸਮੇਤ ਪੁਲਿਸ ਪਾਰਟੀ ਨੇ ਨੇੜੇ ਸੁਖਮਨੀ ਹਸਪਤਾਲ ਜੰਡੂ ਸਿੰਘਾ ਮੌਜੂਦ ਸੀ ਕਿ ਜਲੰਧਰ ਦੀ ਤਰਫੋਂ ਇੱਕ ਗੱਡੀ No. PB 08 CH 8247 ਮਾਰਕਾ ਆਇਸ਼ਰ ਕੈਟਰ ਜਿਸ ਨੂੰ ਬਲਵਿੰਦਰ ਸਿੰਘ ਪੁੱਤਰ ਰਹਿਮਤ ਸਿੰਘ ਵਾਸੀ ਕੋਟ ਜੋਗਰਾਜ ਥਾਣਾ ਕਾਹਨੋਵਾਨ ਜਿਲ੍ਹਾ ਗੁਰਦਾਸਪੁਰ ਹਾਲ ਵਾਸੀ ਨੂਰਪੁਰ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਚਲਾ ਇਹਾ ਸੀ।ਗੱਡੀ ਦੀ ਤਰਪਾਲ ਉਪਰੋ ਉਤਰੀ ਹੋਈ ਸੀ ਜਿਸ ਵਿਚ ਸ਼ਰਾਬ ਦੀਆ ਪੇਟੀਆ ਸਾਫ ਦਿਖਾਈ ਦੇ ਰਹੀਆ ਜਿਸ ਨੂੰ ਨਾਕਾ ਪਰ ਰੋਕ ਦੋਸ਼ੀ ਬਲਵਿੰਦਰ ਸਿੰਘ ਪੁੱਤਰ ਰਹਿਮਤ ਸਿੰਘ ਵਾਸੀ ਕੋਟ ਜੋਗਰਾਜ ਥਾਣਾ ਕਾਹਨੋਵਾਨ ਜਿਲ੍ਹਾ ਗੁਰਦਾਸਪੁਰ ਹਾਲ ਵਾਸੀ ਨੂਰਪੁਰ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋ ਕੁੱਲ 983 ਪੇਟੀਆ ਸ਼ਰਾਬ ਬ੍ਰਾਮਦ ਕੀਤੀਆ ਜੋ ਇਹ ਸ਼ਰਾਬ ਲੋਕ ਸਭਾ ਚੋਣਾ ਵਿੱਚ ਵਰਤੀ ਜਾਣੀ ਸੀ।ਜਿਸ ਪਰ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 53 ਮਿਤੀ 06.04.2023 ਅ:ਧ 61/1/14 Exc. Act ਥਾਣਾ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ।ਜੋ ਦੋਸ਼ੀ ਬਲਵਿੰਦਰ ਸਿੰਘ ਨੂੰ ਮੁਕੱਦਮਾ ਹਜਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਮੁਕੱਦਮਾ ਜੇਰ ਤਫਤੀਸ਼ ਹੈ।