ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋ ਇੱਕ ਮਾੜੇ ਅਨਸਰ ਨੂੰ ਕਾਬੂ ਕਰਕੇ ਉਸ ਪਾਸੋ 01 ਦੇਸੀ ਪਿਸਟਲ, 01 ਦੇਸੀ ਕੱਟਾ ਅਤੇ 04 ਰੌਂਦ ਜਿੰਦਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਲੋਕ ਸਭਾ ਚੋਣਾ ਦੇ ਮੱਦੇ ਨਜਰ ਮਾਣਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਹਦਾਇਤਾ ਅਨੁਸਾਰ ਡਾਕਟਰ ਅੰਕੁਰ ਗੁਪਤਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀਮਤੀ ਜਸਰੂਪ ਕੋਰ ਆਈ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ਼੍ਰੀ ਸੁਮਿਤ ਸੂਦ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ Insp. ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ ਇੱਕ ਮਾੜੇ ਅਨਸਰ ਨੂੰ ਕਾਬੂ ਕਰਕੇ ਉਸ ਪਾਸੋ 01 ਦੇਸੀ ਪਿਸਟਲ, 01 ਦੇਸੀ ਕੱਟਾ ਅਤੇ 04 ਰੌਂਦ ਜਿੰਦਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਅੰਕੁਰ ਗੁਪਤਾ ਆਈ.ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 03.04.2024 ਨੂੰ ASI ਜਗਦੀਪ ਸਿੰਘ ਸਮੇਤ ਪੁਲਿਸ ਪਾਰਟੀ ਖੁਰਦਪੁਰ ਪੁਲੀ ਮੌਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ ਪਰ ਕਰਨ ਯਾਦਵ ਪੁੱਤਰ ਰਾਮੂ ਯਾਦਵ ਵਾਸੀ ਸੇਖਾ ਥਾਣਾਂ ਮਕਸੂਦਾਂ ਜਿਲ੍ਹਾ ਜਲੰਧਰ ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸਦੀ ਖੱਬੀ ਡੱਬ ਵਿੱਚੌ ਇੱਕ ਦੇਸੀ ਪਸਤੌਲ 7.65 ਸਮੇਤ 04 ਰੌਂਦ ਜਿੰਦਾ ਬ੍ਰਾਮਦ ਹੋਣ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 49 ਮਿਤੀ 03.04.2023 ਅ:ਧ 25/54/59 ਆਰਮਜ ਐਕਟ ਥਾਣਾ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ ਦੋਸ਼ੀ ਉਕਤ ਨੂੰ ਮਿਤੀ 04.04.2024 ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।ਜੋ ਦੌਰਾਨੇ ਤਫਤੀਸ਼ ਦੋਸ਼ੀ ਕਰਨ ਯਾਦਵ ਪੁੱਤਰ ਰਾਮੂ ਯਾਦਵ ਵਾਸੀ ਅਮੀਰ ਗੰਜ ਜਿਲਾ ਸਿਵਾਨ ਬਿਹਾਰ ਹਾਲ ਵਾਸੀ ਸੇਖਾ ਥਾਣਾਂ ਮਕਸੂਦਾਂ ਜਿਲਾ ਜਲੰਧਰ ਦੀ ਨਿਸ਼ਾਨ ਦੇਹੀ ਪਰ ਪਿੰਡ ਕਾਲੜਾ ਤੋ ਇੱਕ ਹੋਰ ਦੇਸੀ ਕੱਟਾ ਬ੍ਰਾਮਦ ਕੀਤਾ ਗਿਆ ਹੈ।ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *