ਸਾਬਕਾ ਕ੍ਰਿਕਟਰ ਦਾ ਦਾਅਵਾ- ਵਿਰਾਟ ਦੇ ਬਿਨ੍ਹਾ ਭਾਰਤ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕਦਾ

ਅਜਿਹੀਆਂ ਚਰਚਾਵਾਂ ਹਨ ਕਿ ਆਉਣ ਵਾਲੇ ਟੀ-20 ਵਿਸ਼ਵ ਕੱਪ ਦੌਰਾਨ ਵਿਰਾਟ ਕੋਹਲੀ ਨੂੰ ਟੀਮ ਇੰਡੀਆ ‘ਚ ਨਹੀਂ ਚੁਣਿਆ ਜਾਵੇਗਾ। ਇਹ ਖਦਸ਼ਾ ਹੈ ਕਿ ਬੀਸੀਸੀਆਈ ਹੁਣ ਉਨ੍ਹਾਂ ਨੌਜਵਾਨ ਖਿਡਾਰੀਆਂ ‘ਤੇ ਭਰੋਸਾ ਕਰ ਰਿਹਾ ਹੈ ਜੋ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਵਧੀਆ ਪ੍ਰਦਰਸ਼ਨ ਕਰਨ ਦਾ ਦਾਅਵਾ ਕਰਦੇ ਨਜ਼ਰ ਆ ਰਹੇ ਹਨ। ਪਰ ਇਸ ਦੌਰਾਨ ਸਾਬਕਾ ਕ੍ਰਿਕਟਰ ਅਤੇ ਚੋਣ ਕਮੇਟੀ ਦੇ ਸਾਬਕਾ ਚੇਅਰਮੈਨ ਕ੍ਰਿਸ ਸ਼੍ਰੀਕਾਂਤ ਨੇ ਕਿਹਾ ਹੈ ਕਿ ਟੀਮ ਇੰਡੀਆ ਲਈ ਵਿਰਾਟ ਦੇ ਬਿਨਾਂ ਟੀ-20 ਵਿਸ਼ਵ ਕੱਪ ਜਿੱਤਣਾ ਮੁਸ਼ਕਲ ਹੈ।
ਸ਼੍ਰੀਕਾਂਤ ਨੇ ਕਿਹਾ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਵਿਰਾਟ ਕੋਹਲੀ ਟੀਮ ਨਾਲ ਯਾਤਰਾ ਨਹੀਂ ਕਰਨਗੇ। ਉਨ੍ਹਾਂ ਨੂੰ ਟੀਮ ‘ਚ ਰਹਿਣਾ ਹੋਵੇਗਾ। ਉਹ ਸਾਨੂੰ 2022 ਵਿੱਚ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਲੈ ਗਿਆ ਅਤੇ ਵਨਡੇ ਵਿਸ਼ਵ ਕੱਪ ਵਿੱਚ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਰਿਹਾ। ਇਨ੍ਹਾਂ ਆਲੋਚਕਾਂ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਦਾ ਕੋਈ ਕੰਮ ਨਹੀਂ ਹੈ। ਇਸ ਰਿਪੋਰਟ ਦਾ ਆਧਾਰ ਕੀ ਹੈ? ਜੇਕਰ ਭਾਰਤ ਨੂੰ ਟੀ-20 ਵਿਸ਼ਵ ਕੱਪ ਜਿੱਤਣਾ ਹੈ ਤਾਂ ਵਿਰਾਟ ਕੋਹਲੀ ਜ਼ਰੂਰੀ ਹੈ।
ਦੱਸ ਦਈਏ ਕਿ ਟੀ-20 ਫਾਰਮੈਟ ‘ਚ ਕੋਹਲੀ ਦੀ ਫਾਰਮ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਆਸਟ੍ਰੇਲੀਆ ‘ਚ ਹੋਏ ਵਿਸ਼ਵ ਕੱਪ ਦੇ ਪਿਛਲੇ ਸੈਸ਼ਨ ‘ਚ 6 ਮੈਚ ਖੇਡ ਕੇ 296 ਦੌੜਾਂ ਬਣਾਈਆਂ ਸਨ ਪਰ ਪਿਛਲੇ 2 ਸਾਲਾਂ ‘ਚ ਉਨ੍ਹਾਂ ਦਾ ਘੱਟ ਟੀ-20 ਮੈਚ ਖੇਡਣਾ ਵੀ ਵੱਡੀ ਰੁਕਾਵਟ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਬੀਸੀਸੀਆਈ ਮੈਨੇਜਮੈਂਟ ਵੀ ਕੋਹਲੀ ‘ਤੇ ਹੁਣ ਕੋਈ ਦਬਾਅ ਨਹੀਂ ਪਾਉਣਾ ਚਾਹੁੰਦਾ। ਕੋਹਲੀ ਫਿਲਹਾਲ ਮੈਟਰਨਿਟੀ ਲੀਵ ‘ਤੇ ਹਨ। ਕੁਝ ਹੀ ਦਿਨਾਂ ‘ਚ ਉਸਨ੍ਹਾਂ ਦੇ ਆਈਪੀਐੱਲ ‘ਚ ਬੈਂਗਲੁਰੂ ਨਾਲ ਆਪਣੀ ਫਰੈਂਚਾਇਜ਼ੀ ਨਾਲ ਜੁੜਨ ਦੀ ਖਬਰ ਹੈ। ਟੀ-20 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਇਹ ਜੂਨ ਤੋਂ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਜਾਵੇਗਾ।

Posted in Uncategorized

Leave a Reply

Your email address will not be published. Required fields are marked *