ED ਨੇ ਜੰਮੂ ਕਸ਼ਮੀਰ ‘ਚ ਬੈਂਕ ਧੋਖਾਧੜੀ ਮਾਮਲੇ ‘ਚ 4.81 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ

ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਇੱਥੇ ਇਕ ਬੈਂਕ ਧੋਖਾਧੜੀ ਮਾਮਲੇ ‘ਚ ਦੋਸ਼ੀ ਵਿਅਕਤੀਆਂ ਦੀ 4.81 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ। ਸੰਘੀਏ ਏਜੰਸੀ ਨੇ ਕਿਹਾ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਮੈਸਰਜ਼ ਨਿਖਾ ਆਰਨਾਮੈਂਟਸ ਦੇ ਇਸਫਾਕ ਅਹਿਮਦ ਜ਼ਰਗਰ, ਮੈਸਰਜ਼ ਜੇਕੇ ਗੋਲਡ ਜਿਊਲਰੀ ਦੇ ਖਲੀਲ ਅਹਿਮਦ ਮੁਗਲ, ਮੈਸਰਜ਼ ਰਾਫ ਰਾਫ਼ ਟੂਰਸ ਐਂਡ ਟਰੈਵਲਜ਼ ਦੇ ਮੁਹੰਮਦ ਅਸ਼ਰਫ ਦੇਵ ਅਤੇ ਮੈਸਰਜ਼ ਸਈਅਦ ਟੂਰਸ ਐਂਡ ਟਰੈਵਲਜ਼ ਦੇ ਮੁਹੰਮਦ ਸਈਅਦ ਕੌਸਰ ਨਿਆਜ਼ੀ ਦੀ ਸੀ। ਏਜੰਸੀ ਨੇ ਕਿਹਾ,”ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼੍ਰੀਨਗਰ ਖੇਤਰੀ ਦਫ਼ਤਰ ਨੇ ਕੇਨਰਾ ਬੈਂਕ ਬਰਾਂਚ ‘ਚ ਧੋਖਾਧੜੀ ਦੇ ਮਾਮਲੇ ‘ਚ 18 ਕਨਾਲ ਜ਼ਮੀਨ ਅਤੇ ਇਕ ਇਮਾਰਤ ਵਜੋਂ ਕੁੱਲ 4.81 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਨੂੰ ਅਸਥਾਈ ਰੂਪ ਨਾਲ ਕੁਰਕ ਕਰ ਲਿਆ ਹੈ।”

ਸਾਲ 2014 ‘ਚ ਕਈ ਕਰਜ਼ ਖਾਤਿਆਂ ਦੇ ਫਸ ਜਾਣ ਤੋਂ ਬਾਅਦ ਮੈਸੁਮਾ ਪੁਲਸ ਸਟੇਸ਼ਨ ‘ਚ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਈ.ਡੀ. ਨੇ ਕੇਨਰਾ ਬੈਂਕ ਦੀ ਬਡਸ਼ਾਹ ਚੌਕ ਬਰਾਂਚ ਨੂੰ 5.59 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਦੋਸ਼ੀ ਵਿਅਕਤੀਆਂ ਅਤੇ ਹੋਰ ਖ਼ਿਲਾਫ਼ ਦਰਜ ਐੱਫ.ਆਈ.ਆਰ. ‘ਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਅਜੇ ਤੱਕ ਇਸ ਮਾਮਲੇ ‘ਚ ਅਦਾਲਤ ‘ਚ ਦੋਸ਼ ਪੱਤਰ ਦਾਖ਼ਲ ਨਹੀਂ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ 2014 ਦੌਰਾਨ ਦੋਸ਼ੀ ਉਧਾਰਕਤਾਵਾਂ ਨੇ 26 ਹੋਰ ਉਧਾਰਕਰਤਾਵਾਂ ਨਾਲ ਕੇਨਰਾ ਬੈਂਕ ਦੇ ਸਾਬਕਾ ਬਰਾਂਚ ਮੈਨੇਜਰ ਦੀ ਮਿਲੀਭਗਤ ਨਾਲ ਗੈਰ-ਮੌਜੂਦ ਮਾਲਕੀ ਵਾਲੀਆਂ ਸੰਸਥਾਵਾਂ ਦੇ ਨਾਂ ‘ਤੇ ਕੁੱਲ 30 ਕਰੋੜ ਰੁਪਏ ਦਾ ਨਕਦ ਕਰਜ਼ ਲਿਆ ਸੀ।

Leave a Reply

Your email address will not be published. Required fields are marked *