ਕਿਸਾਨ ਮਹਾਕੁੰਭ ਚ ਬੋਲੇ ਰਾਜਨਾਥ ਸਿੰਘ- ਕਿਸਾਨਾਂ ਲਈ 300 ਯੂਨਿਟ ਤੱਕ ਬਿਜਲੀ ਹੋਵੇਗੀ ਮੁਫ਼ਤ

ਰੱਖਿਆ ਮੰਤਰੀ ਰਾਜਨਾਥ ਸਿੰਘ ਰਾਏਪੁਰ ‘ਚ ਕਿਸਾਨ ਮਹਾਕੁੰਭ ‘ਚ ਸ਼ਾਮਲ ਹੋਏ। ਸਾਇੰਸ ਕਾਲਜ ਗਰਾਊਂਡ ‘ਚ ਇਹ ਆਯੋਜਨ ਕੀਤਾ ਗਿਆ। ਰਾਜਨਾਥ ਸਿੰਘ ਨੇ ਕਿਹਾ ਕਿ ਜਨਤਾ ਨੇ ਸਪੱਸ਼ਟ ਬਹੁਮਤ ਦੇ ਕੇ ਭਾਜਪਾ ਨੂੰ ਬਹੁਤ ਪਿਆਰ ਦਿੱਤਾ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਹਵਾਈ ਫ਼ੌਜ ਦੇ ਸਪੈਸ਼ਲ ਏਅਰਕ੍ਰਾਫਟ ਰਾਹੀਂ ਰਾਏਪੁਰ ਪਹੁੰਚੇ। ਏਅਰਪੋਰਟ ‘ਤੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਦੌਰਾਨ ਉੱਪ ਮੁੱਖ ਮੰਤਰੀ ਅਰੁਣ ਸਾਵ ਅਤੇ ਵਿਜੇ ਸ਼ਰਮਾ ਵੀ ਮੌਜੂਦ ਰਹੇ। ਇਸ ਤੋਂ ਬਾਅਦ ਰੱਖਿਆ ਮੰਤਰੀ ਰਾਏਪੁਰ ਏਅਰਪੋਰਟ ਤੋਂ ਨਿਕਲ ਕੇ ਵਿਧਾਨ ਸਭਾ ਸਪੀਕਰ ਡਾ. ਰਮਨ ਸਿੰਘ ਦੇ ਘਰ ਮੌਲਸ਼੍ਰੀ ਵਿਹਾਰ ਗਏ। ਕਿਸਾਨ ਮਹਾਕੁੰਭ ਆਯੋਜਨ ਦੌਰਾਨ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ,”ਛੱਤੀਸਗੜ੍ਹ ‘ਚ 100 ਦਿਨਾਂ ‘ਚ ਹੀ ਵਿਕਾਸ ਪੱਟੜੀ ‘ਤੇ ਆ ਗਿਆ ਹੈ। ਵਿਚ 5 ਸਾਲ ਲਈ ਕਾਂਗਰਸ ਦੀ ਸਰਕਾਰ ‘ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਵਿਸ਼ਨੂੰ ਦੇਵ ਸਾਏ ਦੀ ਅਗਵਾਈ ‘ਚ ਛੱਤੀਸਗੜ੍ਹ ਹੁਣ ਤੇਜ਼ੀ ਨਾਲ ਅੱਗੇ ਜਾਵੇਗਾ। ਸ਼ਹੀਦ ਅਤੇ ਵੀਰਾਂ ਦੀ ਜਨਮ ਭੂਮੀ ‘ਤੇ ਕਿਸਾਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਹੈ।” ਉਨ੍ਹਾਂ ਕਿਹਾ,”ਛੱਤੀਸਗੜ੍ਹ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਛੱਤੀਸਗੜ੍ਹਿਆ ਸੰਸਕ੍ਰਿਤੀ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਪ੍ਰਦੇਸ਼ ਕਿਸਾਨਾਂ ਦਾ ਗੜ੍ਹ ਹੈ। ਜੇਕਰ ਪ੍ਰਦੇਸ਼ ਦੀ ਕਿਸਮਤ ਬਣਾਉਣੀ ਹੈ ਤਾਂ ਕਿਸਾਨਾਂ ਦੀ ਕਿਸਮਤ ਨੂੰ ਬਣਾਉਣਾ ਹੋਵੇਗਾ। ਛੱਤੀਸਗੜ੍ਹ ਦੀ ਜਨਤਾ ਦੇ ਸਾਮਰਥ ‘ਤੇ ਸਾਨੂੰ ਪੂਰਾ ਭਰੋਸਾ ਹੈ। ਕਾਂਗਰਸ ਨੇ ਪ੍ਰਦੇਸ਼ ਨੂੰ ਬਰਬਾਦ ਕੀਤਾ।” ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਵੀ ਪਿੰਡ ਦਾ ਰਹਿਣ ਵਾਲਾ ਹਾਂ। ਕਿਸਾਨ ਹੀ ਧਰਤੀ ਤੋਂ ਸੋਨਾ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ ਹਨ, ਉਸ ਨਾਲ ਦੇਸ਼ ਦੀ 25 ਕਰੋੜ ਜਨਤਾ ਗਰੀਬੀ ਰੇਖਾ ਤੋਂ ਬਾਹਰ ਆ ਗਈ ਹੈ। ਇਸ ਵਾਰ ਮੋਦੀ ਜੀ ਦੀ ਅਗਵਾਈ ‘ਚ ਸਰਕਾਰ ਬਣਾਈਏ ਇਕ ਵੀ ਝੌਂਪੜੀ ਨਹੀਂ ਰਹਿਣ ਦੇਵਾਂਗੇ। ਸਾਰਿਆਂ ਨੂੰ ਪੱਕਾ ਮਕਾਨ ਮੁਹੱਈਆ ਕਰਵਾਵਾਂਗੇ। ਹਰ ਘਰ ‘ਚ ਨਲ ਤੋਂ ਜਲ ਮਿਲੇਗਾ। 
ਉਨ੍ਹਾਂ ਕਿਹਾ ਕਿ ਇਕ ਬੋਰੀ ਖਾਦ ਦੀ ਕੀਮਤ ਇੱਥੇ 300 ਰੁਪਏ ਹੈ। ਉੱਥੇ ਹੀ ਅਮਰੀਕਾ ‘ਚ ਇਸ ਦੀ ਕੀਮਤ 3000 ਰੁਪਏ ਹੈ। ਮੋਦੀ ਦੀ ਗਾਰੰਟੀ ਹੈ ਕਿਸੇ ਵੀ ਕੀਮਤ ‘ਚ ਕਿਸਾਨਾਂ ਦੀ ਪਰੇਸ਼ਾਨੀ ਨਹੀਂ ਵਧਣ ਦੇਵਾਂਗੇ। ਛੱਤੀਸਗੜ੍ਹ ‘ਚ ਜੋ ਮੋਟਾ ਅਨਾਜ ਪੈਦਾ ਹੁੰਦਾ ਹੈ, ਉਸ ਨੂੰ ਮੋਦੀ ਜੀ ਨੇ ਸ਼੍ਰੀ ਅੰਨ ਕਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਦਾ ਬਜਟ 2014 ਤੋਂ ਪਹਿਲਾਂ 25 ਹਜ਼ਾਰ ਕਰੋੜ ਰੁਪਏ ਸੀ। ਹੁਣ ਮੋਦੀ ਜੀ ਨੇ ਖੇਤੀ ਦਾ ਬਜਟ 1 ਲੱਖ 25 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਫ਼ਸਲ ਬੀਮਾ ਯੋਜਨਾ ਲਾਗੂ ਕੀਤੀ ਗਈ। ਛੱਤੀਸਗੜ੍ਹ ਤੋਂ ਭਾਜਪਾ ਸਰਕਾਰ ਮੋਟਾ ਅਨਾਜ ਖਰੀਦ ਕੇ ਵਿਦੇਸ਼ ‘ਚ ਐਕਸਪੋਰਟ ਕਰੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਸੋਲਰ ਲਾਈਟ ਦੀ ਵਿਵਸਥਾ ਕਰ ਰਹੀ ਹੈ। ਸੂਰਜ ਤੋਂ ਬਿਜਲੀ ਬਣਾਈ ਜਾਵੇਗੀ। 300 ਯੂਨਿਟ ਤੱਕ ਦੀ ਬਿਜਲੀ ਕਿਸਾਨਾਂ ਲਈ ਮੁਫ਼ਤ ਕਰ ਦੇਵਾਂਗੇ। ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਵੇਗਾ। ਡਬਲ ਇੰਜਣ ਦੀ ਸਰਕਾਰ ਹੀ ਵਾਅਦਾ ਪੂਰਾ ਕਰ ਸਕਦੀ ਹੈ। 

Leave a Reply

Your email address will not be published. Required fields are marked *