
ਅਜ਼ਰਬਾਈਜਾਨ, ਤੁਰਕੀ ਅਤੇ ਪਾਕਿਸਤਾਨ ਦੀ ਤਿੱਕੜੀ ਦਾ ਸਾਹਮਣਾ ਕਰ ਰਿਹਾ ਮੱਧ ਏਸ਼ੀਆਈ ਦੇਸ਼ ਅਰਮੀਨੀਆ ਭਾਰਤ ਤੋਂ ਹੋਰ ਆਧੁਨਿਕ ਤੋਪਖਾਨੇ ਖਰੀਦਣ ਜਾ ਰਿਹਾ ਹੈ। ਦੱਸ ਦਈਏ ਕਿ ਅਰਮੀਨੀਆ ਨੇ ਭਾਰਤ ਤੋਂ 155 ਐੱਮ.ਐੱਮ. ਐਡਵਾਂਸ ਟੋਇਡ ਤੋਪਾਂ ਵਾਲੀ ਤੋਪ ਪ੍ਰਣਾਲੀ ਖਰੀਦਣ ਦੀ ਇੱਛਾ ਪ੍ਰਗਟਾਈ ਹੈ ਅਤੇ ਇਸ ਤੋਂ ਪਹਿਲਾਂ ਅਰਮੇਨੀਆ ਨੇ ਸਾਲ 2022 ’ਚ ਭਾਰਤ ਨੂੰ 6 ਤੋਪਾਂ ਖਰੀਦਣ ਦਾ ਹੁਕਮ ਦਿੱਤਾ ਸੀ, ਜਿਸ ਦੌਰਾਨ ਇਹ ਤੋਪਾਂ ਅਗਸਤ 2023 ’ਚ ਅਰਮੇਨੀਆ ਨੂੰ ਸਪਲਾਈ ਕੀਤੀਆਂ ਗਈਆਂ ਹਨ। ਇਹ ਸਾਰਾ ਸੌਦਾ 15 ਕਰੋੜ 50 ਲੱਖ ਡਾਲਰ ਦਾ ਸੀ। ਜ਼ਿਕਰਯੋਗ ਹੈ ਕਿ ਅਰਮੀਨੀਆਈ ਫੌਜ ਨੂੰ ਇਹ ਭਾਰਤੀ ਤੋਪਾਂ ਬਹੁਤ ਪਸੰਦ ਆਈਆਂ ਹਨ ਅਤੇ ਇਸੇ ਲਈ ਉਹ ਹੁਣ ਹੋਰ ਤੋਪਾਂ ਖਰੀਦਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵੀ ਅਰਮੇਨੀਆ ਪਿਨਾਕਾ ਰਾਕੇਟ ਸਿਸਟਮ ਸਮੇਤ ਕਈ ਹਥਿਆਰ ਆਦਿ ਖਰੀਦ ਚੁੱਕਾ ਹੈ।ਮਿਲੀ ਜਾਣਕਾਰੀ ਅਨੁਸਾਰ IDSA ਦੇ ਡਾਇਰੈਕਟਰ ਜਨਰਲ ਸੁਜਾਨ ਚਿਨਾਏ ਨੇ ਰੂਸੀ ਮੀਡੀਆ ਵੈੱਬਸਾਈਟ ਸਪੁਟਨਿਕ ਨੂੰ ਦੱਸਿਆ ਕਿ ਅਰਮੀਨੀਆ ਹੁਣ ਹੋਰ ਤੋਪਾਂ ਲਈ ਗੱਲਬਾਤ ਕਰ ਰਿਹਾ ਹੈ। ਇਸ ਦੌਰਾਨ ਚਿਨਾਏ ਨੇ ਕਿਹਾ ਕਿ ਇਹ 155 ਐੱਮ.ਐੱਮ. ਤੋਪਾਂ ਅਤਿ-ਆਧੁਨਿਕ ਤਕਨੀਕ ਨਾਲ ਲੈਸ ਹਨ ਅਤੇ ਤੇਜ਼ੀ ਨਾਲ ਕਿਤੇ ਵੀ ਲਿਜਾਈਆਂ ਜਾ ਸਕਦੀਆਂ ਹਨ। ਇਸ ਨਾਲ ਦੁਸ਼ਮਣ ਦੇ ਟਿਕਾਣਿਆਂ ‘ਤੇ ਬੜੀ ਸਟੀਕਤਾ ਨਾਲ ਹਮਲਾ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਤੋਪਾਂ ਦੀ ਤਾਕਤ ਤੋਂ ਅਰਮੀਨੀਆਈ ਫ਼ੌਜ ਬਹੁਤ ਪ੍ਰਭਾਵਿਤ ਹੋਈ ਹੈ।