
ਨਵੀਂ ਦਿੱਲੀ – ਹਵਾਈ ਅੱਡੇ ‘ਤੇ ਯਾਤਰੀਆਂ ਦੀ ਭੀੜ ਅਤੇ ਵਾਹਨਾਂ ਦੀ ਆਵਾਜਾਈ ਦੇ ਪ੍ਰਬੰਧਨ ਲਈ ਸਮਾਰਟ ਏਅਰਪੋਰਟ ਮੈਟਰੋਪੋਲਿਸ ਪ੍ਰੋਜੈਕਟ ਵਜੋਂ ਆਰਟੀਫਿਸ਼ਿਅਲ ਇੰਟੈਲੀਜੈਂਸੀ(ਏ.ਆਈ.) ਦੀ ਸਹਾਇਤਾ ਲਈ ਜਾਵੇਗੀ। ਇਸ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਮਾਰਟ ਏਅਰਪੋਰਟ ਸਿਟੀ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ। ਦੇਸ਼ ਦੇ ਕਿਸੇ ਵੀ ਹਵਾਈ ਅੱਡੇ ‘ਤੇ ਲਾਗੂ ਕੀਤੇ ਜਾਣ ਵਾਲੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ‘ਚ ਸਿਰਫ ਹਵਾਈ ਅੱਡੇ ਦੇ ਟਰਮੀਨਲ ਦੇ ਲੈਂਡ ਸਾਈਡ ਖੇਤਰ ਨੂੰ ਹੀ ਸ਼ਾਮਲ ਕੀਤਾ ਜਾਵੇਗਾ।
AI ਖੁਦ ਏਅਰਪੋਰਟ ਦੇ ਫੋਰਕੋਰਟ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ ਕਰੇਗਾ। ਜੇਕਰ ਕੋਈ ਵਿਅਕਤੀ ਗਲਤ ਦਿਸ਼ਾ ‘ਚ ਵਾਹਨ ਚਲਾ ਰਿਹਾ ਹੈ ਤਾਂ ਤੁਰੰਤ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ। ਜਿਵੇਂ-ਜਿਵੇਂ AI ਕੋਲ ਡਾਟਾ ਆਉਂਦਾ ਰਹੇਗਾ ਉਸ ਮੁਤਾਬਕ ਇਸ ਦਾ ਵਿਸ਼ਲੇਸ਼ਣ ਹੋਰ ਸਟੀਕ ਹੁੰਦਾ ਜਾਵੇਗਾ। ਉਦਾਹਰਣ ਵਜੋਂ ਇੱਕ ਮਹੀਨੇ ਦੇ ਡੇਟਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, AI ਖੁਦ ਦੱਸੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਜਗ੍ਹਾ ‘ਤੇ ਇੰਨੇ ਵਾਹਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਜਾਂ ਫਿਰ ਕਿਹੜੀ ਉਡਾਣ ਦੇ ਆਉਣ ਸਮੇਂ ਯਾਤਰੀ ਜਾਂ ਫਿਰ ਉਨ੍ਹਾਂ ਨੂੰ ਰਸੀਵ ਕਰਨ ਵਾਲਿਆਂ ਦੀ ਸਭ ਤੋਂ ਜ਼ਿਆਦਾ ਭੀੜ ਫੋਰਕੋਰਟ ਦੇ ਅਰਾਈਵਲ ਖੇਤਰ ਵਿਚ ਇਕੱਠੀ ਹੁੰਦੀ ਹੈ। ਆਉਣ ਅਤੇ ਬਾਹਰ ਜਾਣ ਲਈ ਯਾਤਰੀ ਕਿਹੜੇ ਗੇਟ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।
ਵਰਤਮਾਨ ਸਮੇਂ ਵਿੱਚ ਬਹੁਤ ਸਾਰੀਆਂ ਟਰਾਲੀਆਂ ਏਅਰਪੋਰਟ ‘ਤੇ ਏਧਰ-ਓਧਰ ਪਈਆਂ ਹੁੰਦੀਆਂ ਹਨ ਅਤੇ ਕਿਤੇ ਵੀ ਲੱਭਣ ਵੇਲੇ ਨਹੀਂ ਮਿਲਦੀਆਂ ਹਨ। ਪਰ AI ਦੱਸੇਗਾ ਕਿ ਕਿੱਥੇ ਕਿੰਨੀਆਂ ਟਰਾਲੀਆਂ ਦੀ ਲੋੜ ਹੈ। ਹੁਣ ਜਿਵੇਂ ਤੁਸੀਂ ਇੱਕ ਐਪ ਅਧਾਰਤ ਕੈਬ ਬੁੱਕ ਕਰਦੇ ਹੋ ਅਤੇ ਇਸਦੀ ਸਹੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਭਾਵ ਇਸਦਾ ਸਹੀ ਸਥਾਨ ਅਤੇ ਸਮਾਂ ਜਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ AI ਦੀ ਮਦਦ ਨਾਲ ਟਰਾਲੀਆਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਤੁਹਾਨੂੰ ਆਪਣੇ ਸਮਾਰਟ ਫੋਨ ‘ਤੇ ਐਪ ਨੂੰ ਡਾਊਨਲੋਡ ਕਰਨ ਦੀ ਬਜਾਏ ਬੋਰਡਿੰਗ ਪਾਸ ਨੂੰ ਸਕੈਨ ਕਰਨਾ ਹੋਵੇਗਾ।