
ਟਿਊਨੀਸ਼ੀਆ ਨੇ 2023 ਵਿਚ 75,000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਿਆ, ਜਦੋਂ ਉਹ ਭੂਮੱਧ ਸਾਗਰ ਦੇ ਰਸਤੇ ਇਟਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਜਾਣਕਾਰੀ ਨਿੱਜੀ ਰੇਡੀਓ ਸਟੇਸ਼ਨ ਮੋਜੇਕ ਐੱਫ.ਐੱਮ. ਨੇ ਬੁੱਧਵਾਰ ਨੂੰ ਦਿੱਤੀ। ਮੋਜੇਕ ਐੱਫ.ਐੱਮ. ਨੇ ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਦੇ ਬੁਲਾਰੇ ਹਾਉਸੇਮੁਦੀਨ ਜਬਲੀ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਕਿ ਇਹ 2022 ਦੀ ਸੰਖਿਆ ਤੋਂ ਦੁੱਗਣੀ ਹੈ।
ਸਾਲ 2022 ਵਿਚ ਟਿਊਨੀਸ਼ੀਆ ਤਟਾਂ ਤੋਂ ਇਟਲੀ ਜਾਂਦੇ ਸਮੇਂ 35,000 ਤੋਂ ਵੱਧ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਕਈ ਮਹੀਨਿਆਂ ਵਿਚ ਟਿਊਨੀਸ਼ੀਆਈ ਸੁਰੱਖਿਆ ਬਲਾਂ ਨੇ ਇਤਾਲਵੀ ਟਾਪੂ ਲੈਂਪੇਡੁਸਾ ਲਈ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਦੇਸ਼ ਦੇ ਦੱਖਣੀ-ਪੂਰਬੀ ਸੂਬੇ ਸਫੈਕਸ ਤੋਂ ਹੋਰ ਸੂਬਿਆਂ ਤੱਕ ਸਬੰਧ ਕਾਰਵਾਈਆਂ ਦੀ ਵਿਸਤਾਰ ਕੀਤਾ ਹੈ। ਟਿਊਨੀਸ਼ੀਆਈ ਸਮੁੰਦਰੀ ਤੱਟ ਤੋਂ ਲਗਭਗ 130 ਕਿਲੋਮੀਟਰ ਦੂਰੀ ‘ਤੇ ਸਥਿਤ ਲੈਂਪੇਡੁਸਾ ਟਾਪੂ ਨੂੰ ਅਕਸਰ ਇਟਲੀ ਲਈ ਗੈਰ-ਕਾਨੂੰਨੀ ਸਮੁੰਦਰੀ ਯਾਤਰਾ ਕਰਨ ਵਾਲੇ ਪ੍ਰਵਾਸੀਆਂ ਲਈ ਪਹਿਲੇ ਸਟਾਪ ਵਜੋਂ ਚੁਣਿਆ ਜਾਂਦਾ ਹੈ।