
ਮੌਜੂਦਾ ਸਮੇਂ ਵਿੱਚ ਵਿਅਕਤੀ ਮਸ਼ਹੂਰ ਹੋਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਹਾਲ ਹੀ ਵਿੱਚ ਡੈਨਮਾਰਕ ਦੇ ਇੱਕ ਵਿਅਕਤੀ ਨੇ ਮਸ਼ਹੂਰ ਹੋਣ ਲਈ ਜੋ ਕੀਤਾ, ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਉਸ ‘ਤੇ ਪ੍ਰਸਿੱਧੀ ਪਾਉਣ ਦਾ ਇੰਨਾ ਜਨੂੰਨ ਸੀ ਕਿ ਉਸਨੇ ਇੱਕ ਅਜੀਬ ਵਿਸ਼ਵ ਰਿਕਾਰਡ ਬਣਾਇਆ। ਉਸ ਨੇ 1-2 ਨਹੀਂ ਬਲਕਿ 68 ਤੀਲੀਆਂ (ਮੈਚ ਸਟਿਕ) ਨੱਕ ਵਿਚ ਭਰ ਲਈਆਂ ਅਤੇ ਇਸ ਤਰ੍ਹਾਂ ਇਹ ਰਿਕਾਰਡ ਆਪਣੇ ਨਾਮ ਕਰ ਲਿਆ।
ਪੀਟਰ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ਨੱਕ ਵਿੱਚ ਤੀਲੀਆਂ ਪਾਉਣ ਤੋਂ ਬਾਅਦ ਉਸ ਨੂੰ ਬਿਲਕੁਲ ਵੀ ਦਰਦ ਨਹੀਂ ਹੋਇਆ। ਉਸ ਦਾ ਕਹਿਣਾ ਹੈ ਕਿ ਉਸ ਦੇ ਨੱਕ ਵਿਚ ਛੇਕ ਬਹੁਤ ਵੱਡਾ ਹੈ ਅਤੇ ਚਮੜੀ ਵੀ ਬਹੁਤ ਜ਼ਿਆਦਾ ਸਟ੍ਰੈਚ ਕਰਦੀ ਹੈ। ਇਸ ਕਰਕੇ ਵੀ ਉਸ ਨੂੰ ਤੀਲੀਆਂ ਪਾਉਣਾ ਸੌਖਾ ਲੱਗਿਆ। ਪੀਟਰ ਕਾਰੋਬਾਰੀ ਪ੍ਰਸ਼ਾਸਨ ਦੇ ਖੇਤਰ ਵਿੱਚ ਕੰਮ ਕਰਦਾ ਹੈ ਅਤੇ ਜਲਦੀ ਹੀ ਉਹ ਸੈਕੰਡਰੀ ਸਕੂਲ ਵਿੱਚ ਸਮਾਜਿਕ ਵਿਗਿਆਨ ਪੜ੍ਹਾਉਣਾ ਸ਼ੁਰੂ ਕਰਨ ਜਾ ਰਿਹਾ ਹੈ।
ਪੀਟਰ ਨੇ ਕਿਹਾ ਕਿ ਭਵਿੱਖ ਵਿੱਚ ਉਹ ਆਪਣੇ ਨੱਕ ਵਿੱਚ ਹੋਰ ਤੀਲੀਆਂ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਉਹ ਆਪਣਾ ਰਿਕਾਰਡ ਕਾਇਮ ਰੱਖ ਸਕੇ। ਇਸ ਦੇ ਲਈ ਉਨ੍ਹਾਂ ਨੂੰ ਅਭਿਆਸ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਉਸ ਨੂੰ ਲੱਗਦਾ ਹੈ ਕਿ ਵਧਦੀ ਉਮਰ ਦੇ ਨਾਲ ਉਨ੍ਹਾਂ ਦੇ ਨੱਕ ਦੇ ਛੇਕ ਵੀ ਵਧਦੇ ਰਹਿਣਗੇ। ਪੀਟਰ ਨੇ ਕਿਹਾ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਉਸ ਦਾ ਨਾਂ ਕਦੇ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋਵੇਗਾ। ਉਸ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ-ਨਾਲ ਕੁਝ ਹੋਰ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਫਿਲਹਾਲ ਉਹ ਇਸ ਤੋਂ ਵੱਖਰਾ ਕੁਝ ਨਹੀਂ ਸੋਚ ਰਿਹਾ। ਉਸ ਦਾ ਕਹਿਣਾ ਹੈ ਕਿ ਬਚਪਨ ਵਿਚ ਵੀ ਉਸ ਨੇ ਕਦੇ ਵੀ ਨੱਕ ਵਿਚ ਕੋਈ ਚੀਜ਼ ਪਾਉਣ ਦਾ ਖਿਆਲ ਨਹੀਂ ਕੀਤਾ ਸੀ। ਹਾਲਾਂਕਿ ਉਹ ਲੋਕਾਂ ਨੂੰ ਸਾਵਧਾਨ ਵੀ ਕਰਦੇ ਹਨ ਕਿ ਨੱਕ ਵਿੱਚ ਕੋਈ ਵੀ ਤਿੱਖੀ ਚੀਜ਼ ਪਾਉਣਾ ਖ਼ਤਰਨਾਕ ਹੋ ਸਕਦਾ ਹੈ।