
ਡਾ: ਅੰਕੁਰ ਗੁਪਤਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ਼੍ਰੀ ਮੁਖਤਿਆਰ ਰਾਏ ਪੀ.ਪੀ.ਐਸ, ਪੁਲਿਸ ਕਪਤਾਨ, (ਹੈੱਡਕੁਆਟਰ) ਜਲੰਧਰ ਦਿਹਾਤੀ ਅਤੇ ਸ੍ਰੀ ਸੁਮਿਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਦੀ ਅਗਵਾਈ ਹੇਠ ਇੰਸਪੇਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਪਤਾਰਾ ਦੇ ਏਰੀਆ ਵਿੱਚ ਮੋਕ ਡਰਿੱਲ ਕਰਵਾਈ ਗਈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਅੰਕੁਰ ਗੁਪਤਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਅੱਜ਼ ਮਿਤੀ-20.04.2024 ਇੱਕ ਮੋਬਾਇਲ ਫੋਨ ਨੰਬਰ -98153-87001 ਤੋ ਮੌਸੂਲ ਥਾਣਾ ਹੋਇਆ ਕਿ ਨਜਦੀਕ ਜੌਹਲਾ ਗੇਟ ਇੱਕ ਅਣਪਛਾੜਾ ਬੈਗ ਮਿਲਿਆ ਹੈ।ਜਿਸ ਵਿੱਚ ਕੋਈ ਵਿਸਫੋਟਕ ਪਦਾਰਥ ਹੋਣ ਦਾ ਸ਼ੱਕ ਹੈ।ਜਿਸਤੇ ਮੌਕਾ ਪਰ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਪਤਾਰਾ ਵੱਲੋ ਤੁਰੰਤ ਸਮੇਤ ਕਰਮਚਾਰੀਆ ਪੁੱਜ ਕੇ ਬੰਬ ਡਿਸਪੋਜ ਅਤੇ ਡੋਗ ਸਕਾਉਡ ਟੀਮਾ ਨੂੰ ਸੂਚਿਤ ਕੀਤਾ ਗਿਆ।ਜਿਥੇ ਮੌਕਾ ਪਰ ਹੋਰ ਸੀਨੀਅਰ ਅਫਸਰ ਵੀ ਹਾਜਰ ਆਏ।ਜੋ ਬੰਬ ਡਿਸਪੋਜਲ ਟੀਮ ਵੱਲੋ ਨਿਰੀਖਣ ਕੀਤਾ ਗਿਆ। ਜੋ ਲਵਾਰਿਸ ਅਣਪਛਾਤੇ ਬੈਗ ਦਾ ਨਿਰੀਖਣ ਕੀਤਾ ਗਿਆ ।ਜਿਸ ਵਿੱਚੋ ਕੋਈ ਵੀ ਵਿਸਫੋਟਕ ਸਮੱਗਰੀ ਬ੍ਰਾਮਦ ਨਹੀ ਹੋਈ।