
ਯੂਕ੍ਰੇਨ ਅਤੇ ਨਾਰਵੇ ਨੇ ਰੱਖਿਆ ਸਹਿਯੋਗ ਦੇ ਖੇਤਰ ਵਿਚ ਇਕ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਕ੍ਰੇਨ ਦੇ ਰੱਖਿਆ ਮੰਤਰੀ ਰੁਸਤਮ ਉਮਰੋਵ ਨੇ ਦੱਸਿਆ ਕਿ ਯੂਕ੍ਰੇਨ ਦੇ ਮਾਹਿਰਾਂ ਨੂੰ ਸਿਖਲਾਈ ਦੇਣ ਲਈ ਕੀਵ ਅਤੇ ਓਸਲੋ ਵਿੱਚ ਪਹਿਲਾਂ ਹੀ ਵਰਕਿੰਗ ਗਰੁੱਪ ਬਣਾਏ ਜਾ ਚੁੱਕੇ ਹਨ। ਉਮੇਰੋਵ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਕਿਹਾ,”ਅਸੀਂ ਯੂਕ੍ਰੇਨ ਅਤੇ ਨਾਰਵੇ ਵਿਚਕਾਰ ਸਹਿਯੋਗ ਦਾ ਵਿਸਥਾਰ ਕਰ ਰਹੇ ਹਾਂ।” ਰੱਖਿਆ ਮੰਤਰਾਲੇ ਦੀ ਰੱਖਿਆ ਖਰੀਦ ਏਜੰਸੀ ਅਤੇ ਨਾਰਵੇਈ ਰੱਖਿਆ ਸਮੱਗਰੀ ਏਜੰਸੀ (NDMA) ਵਿਚਕਾਰ ਇੱਕ ਮਹੱਤਵਪੂਰਨ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਹਨ।