
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਖ਼ਰਾਬ ਦ੍ਰਿਸ਼ਤਾ ਕਾਰਨ ਆਪਣੀ ਉਡਾਣ ਰੱਦ ਹੋਣ ਦੇ ਇਕ ਦਿਨ ਬਾਅਦ ਇੱਥੇ ਸਿਵਲ ਸਕੱਤਰੇਤ ‘ਚ ਆਪਣੇ ਦਫ਼ਤਰ ਤੱਕ ਜਾਣ ਲਈ ਸ਼੍ਰੀਨਗਰ ਤੋਂ ਕੀਤੀ ਗਈ ਆਪਣੀ ਸੜਕ ਯਾਤਰਾ ਦੀਆਂ ਝਲਕੀਆਂ ਸੋਮਵਾਰ ਨੂੰ ਸਾਂਝੀਆਂ ਕੀਤੀਆਂ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਦ੍ਰਿਸ਼ਤਾ ਕਾਰਨ ਐਤਵਾਰ ਨੂੰ 11 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਤਕਨੀਕੀ ਕਾਰਨਾਂ ਕਰ ਕੇ ਇਕ ਹੋਰ ਉਡਾਣ ਰੱਦ ਕਰ ਦਿੱਤੀ ਗਈ। ਅਬਦੁੱਲਾ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਜੰਮੂ ‘ਚ ਖ਼ਰਾਬ ਦ੍ਰਿਸ਼ਤਾ ਦਾ ਮਤਲਬ ਅਚਾਨਕ, ਆਖ਼ਰੀ ਪਲ ‘ਤੇ ਸੜਕ ਯਾਤਰਾ। ਕੱਲ੍ਹ (ਐਤਵਾਰ) ਜੰਮੂ ਤੋਂ ਕੋਈ ਵੀ ਜਹਾਜ਼ ਨਹੀਂ ਉੱਡਿਆ ਅਤੇ ਨਾ ਹੀ ਆਇਆ, ਇਸ ਲਈ ਮੈਨੂੰ ਸਰਦ ਰੁੱਤ ਰਾਜਧਾਨੀ ਲਈ ਸੜਕ ਮਾਰਗ ਚੁਣਨਾ ਪਿਆ।”