
ਚੋਣ ਕਮਿਸ਼ਨ ਦੀ ‘ਸਟੈਟਿਕ ਸਰਵੇਲੈਂਸ ਟੀਮ’ (ਐੱਸਐੱਸਟੀ) ਨੇ ਪੱਛਮੀ ਉਪਨਗਰ ਦਹਿਸਰ ਵਿੱਚ 1.43 ਕਰੋੜ ਰੁਪਏ ਦਾ 1.95 ਕਿਲੋ ਸੋਨਾ ਜ਼ਬਤ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਇੱਕ ਰੁਟੀਨ ਚੈਕਿੰਗ ਦੌਰਾਨ ਐੱਸਐੱਸਟੀ ਨੂੰ ਇਲਾਕੇ ਵਿੱਚ ਦੋ ਵਿਅਕਤੀ ਸ਼ੱਕੀ ਹਾਲਤ ਵਿੱਚ ਇੱਕ ਬੈਗ ਲੈ ਕੇ ਜਾਂਦੇ ਹੋਏ ਮਿਲੇ। ਉਨ੍ਹਾਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਰੋਕ ਕੇ ਬੈਗ ਵਿੱਚੋਂ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਗਈਆਂ।