
ਅਮੇਠੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਕੇ 30 ਕਿਲੋਮੀਟਰ ਪੱਕੀ ਸੜਕ ਦਾ ਨਿਰਮਾਣ ਕੀਤਾ, ਜਿਸ ਨਾਲ 45 ਲੱਖ ਰੁਪਏ ਦੀ ਬਚਤ ਹੋਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਪ੍ਰੋਸੈਸਡ ਪਲਾਸਟਿਕ ਦੇ ਕੂੜੇ ਨੂੰ ਉਸਾਰੀ ਸਮੱਗਰੀ ਵਜੋਂ ਵਰਤ ਕੇ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਮੁੱਖ ਵਿਕਾਸ ਅਧਿਕਾਰੀ (ਸੀਡੀਓ) ਸੂਰਜ ਪਟੇਲ ਨੇ ਕਿਹਾ ਕਿ ਪਲਾਸਟਿਕ ਦੇ ਕੂੜੇ ਦੀ ਮੁੜ ਵਰਤੋਂ ਲਈ ਪ੍ਰਕਿਰਿਆ ਕਰਨ ਲਈ ਅਮੇਠੀ ਦੀਆਂ ਸਾਰੀਆਂ ਚਾਰ ਤਹਿਸੀਲਾਂ ਵਿਚ ਕੂੜਾ ਪ੍ਰਬੰਧਨ ਯੂਨਿਟ ਕਾਰਜਸ਼ੀਲ ਹਨ।